Road Accident: ਕਾਰ ਦੇ ਦਰਖ਼ਤ ’ਚ ਵੱਜਣ ਕਾਰਨ ਚਾਲਕ ਹਲਾਕ, ਦੋ ਜ਼ਖ਼ਮੀ
Army person killed, two injured in road accident near Rajiv Gandhi National University of Law, Bhadson road, Patiala; ਫੌਜ ਤੋਂ ਛੁੱਟੀ ਆਇਆ ਹੋਇਆ ਸੀ ਹਾਦਸੇ ਵਿਚ ਮਾਰਿਆ ਗਿਆ ਫ਼ੌਜੀ ਜਵਾਨ
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਦਸੰਬਰ
Advertisement
Road Accident: ਇਥੋਂ ਨਜ਼ਦੀਕ ਹੀ ਸਥਿਤ ਪਿੰਡ ਬਖਸ਼ੀਵਾਲ਼ਾ ਦੇ ਕੋਲ਼ ਲਾਅ ਯੂਨੀਵਰਸਿਟੀ ਨੇੜੇ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਬੇਕਾਬੂ ਹੋ ਕੇ ਦਰਖ਼ਤ ’ਚ ਜਾ ਵੱਜੀ। ਲੰਘੀ ਰਾਤ ਵਾਪਰੇ ਇਸ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ।
ਮ੍ਰਿਤਕ ਦੀ ਪਛਾਣ 31 ਸਾਲਾ ਜਸ਼ਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਜਦਕਿ ਜ਼ਖ਼ਮੀਆਂ ’ਚ ਅਮਨਦੀਪ ਸਿੰਘ ਅਤੇ ਯਾਦੀ ਵਾਸੀਆਨ ਸ਼ੇਰਪੁਰ ਸ਼ਾਮਲ ਹਨ।
ਇਹ ਵੀ ਪੜ੍ਹੋ:
ਸੰਪਰਕ ਕਰਨ ’ਤੇ ਥਾਣਾ ਬਖਸ਼ੀਵਾਲ਼ਾ ਦੇ ਐਸਐਚਓ ਸੁਖਦੇਵ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਫੌਜੀ ਸੀ ਅਤੇ ਛੁੱਟੀ ਉਤੇ ਆਇਆ ਹੋਇਆ ਸੀ। ਉਹ ਨਜ਼ਦੀਕ ਹੀ ਸਥਿਤ ਪਿੰਡ ਰੋੜੇਵਾਲ਼ ਵਿਖੇ ਆਪਣੇ ਸਹੁਰੇ ਘਰ ਜਾ ਰਿਹਾ ਸੀ। ਜ਼ਖ਼ਮੀ ਹੋਏ ਦੋਵੇਂ ਨੌਜਵਾਨ ਉਸ ਦੇ ਮਿੱਤਰ ਹਨ।
Advertisement
×