ਪੀਣ ਵਾਲੇ ਪਾਣੀ ਨੂੰ ਤਰਸੇ ਸਤਲੁਜ ਦੇ ਅਖੀਰਲੇ ਪਿੰਡ ਝੁੱਗੇ ਸ਼ੀਹਣੇ ਵਾਲੇ ਦੇ ਵਾਸੀ
ਜਸਵੰਤ ਸਿੰਘ ਥਿੰਦ ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਪਾਣੀ ਵਿੱਚ ਘਿਰੇ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਿਆ ਦੇ ਬਿਲਕੁਲ ਨਜ਼ਦੀਕ ਝੁੱਗੇ ਸ਼ੀਹਣੇ ਵਾਲੇ ਦੇ ਵਾਸੀ ਨੌਂ ਦਿਨਾਂ ਤੋਂ ਪਾਣੀ ’ਚ ਘਿਰੇ ਹੋਏ ਹਨ। ਗੁਰਮੇਜ ਸਿੰਘ, ਜੋਗਿੰਦਰ ਸਿੰਘ,...
Advertisement
ਜਸਵੰਤ ਸਿੰਘ ਥਿੰਦ
ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਪਾਣੀ ਵਿੱਚ ਘਿਰੇ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਿਆ ਦੇ ਬਿਲਕੁਲ ਨਜ਼ਦੀਕ ਝੁੱਗੇ ਸ਼ੀਹਣੇ ਵਾਲੇ ਦੇ ਵਾਸੀ ਨੌਂ ਦਿਨਾਂ ਤੋਂ ਪਾਣੀ ’ਚ ਘਿਰੇ ਹੋਏ ਹਨ। ਗੁਰਮੇਜ ਸਿੰਘ, ਜੋਗਿੰਦਰ ਸਿੰਘ, ਸੰਗਤ ਸਿੰਘ ਅਤੇ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੇ ਖੇਤ ਪਾਣੀ ’ਚ ਡੁੱਬੇ ਹੋਏ ਹਨ। ਪੀਣ ਵਾਲੇ ਪਾਣੀ ਦੀ ਘਾਟ ਤੋਂ ਇਲਾਵਾ ਪਸ਼ੂਆਂ ਦਾ ਹਰਾ-ਚਾਰਾ ਤੇ ਤੂੜੀ ਖ਼ਰਾਬ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਤੱਕ ਪਿੰਡ ਵਿੱਚ ਨਾ ਤਾਂ ਕੋਈ ਵਿਧਾਇਕ ਪੁੱਜਿਆ ਹੈ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ। ਉਨ੍ਹਾਂ ਕਿਹਾ ਕਿ ਅਖ਼ੀਰਲਾ ਪਿੰਡ ਹੋਣ ਕਰ ਕੇ ਅੱਜ ਤੱਕ ਸਾਨੂੰ ਕੋਈ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸਹਾਇਤਾ ਪ੍ਰਾਪਤ ਨਹੀਂ ਹੋਈ। ਇਸ ਸਬੰਧੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਹਨ।
Advertisement
Advertisement
×