DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਸੂਖਦਾਰਾਂ ਨੇ ਸੁੱਕੇ ਦਰੱਖਤਾਂ ਦੀ ਥਾਂ ਹਰੇ ਰੁੱਖ ਵੱਢੇ

ਜਗਜੀਤ ਸਿੰਘ ਮੁਕੇਰੀਆਂ, 1 ਜੁਲਾਈ ਇਥੋਂ ਦੀ ਕਰੋੜਾਂ ਦੇ ਮੁੱਲ ਦੀ ਜ਼ਮੀਨ ਦੀ ਕਥਿਤ ਵਪਾਰਕ ਵਰਤੋਂ ਲਈ ਇੱਥੋਂ ਦੇ ਰਸੂਖਦਾਰਾਂ ਨੇ ਜੰਗਲਾਤ ਤੇ ਬਾਗਵਾਨੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸੁੱਕੇ ਅੰਬਾਂ ਦੇ ਦਰੱਖਤਾਂ ਨੂੰ ਕੱਟਣ ਦੀ ਇਜਾਜ਼ਤ ਲੈ ਕੇ ਹਰੇ...
  • fb
  • twitter
  • whatsapp
  • whatsapp
featured-img featured-img
ਰਸੂਖਦਾਰਾਂ ਵੱਲੋਂ ਵੱਢਿਆ ਗਿਆ ਅੰਬ ਦਾ ਹਰਾ ਦਰੱਖ਼ਤ। -ਫੋਟੋ: ਪੰਜਾਬੀ ਟ੍ਰਿਬਿੳੂਨ
Advertisement

ਜਗਜੀਤ ਸਿੰਘ

ਮੁਕੇਰੀਆਂ, 1 ਜੁਲਾਈ

Advertisement

ਇਥੋਂ ਦੀ ਕਰੋੜਾਂ ਦੇ ਮੁੱਲ ਦੀ ਜ਼ਮੀਨ ਦੀ ਕਥਿਤ ਵਪਾਰਕ ਵਰਤੋਂ ਲਈ ਇੱਥੋਂ ਦੇ ਰਸੂਖਦਾਰਾਂ ਨੇ ਜੰਗਲਾਤ ਤੇ ਬਾਗਵਾਨੀ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸੁੱਕੇ ਅੰਬਾਂ ਦੇ ਦਰੱਖਤਾਂ ਨੂੰ ਕੱਟਣ ਦੀ ਇਜਾਜ਼ਤ ਲੈ ਕੇ ਹਰੇ ਭਰੇ ਅੰਬਾਂ ਦੇ ਕਰੀਬ ਦਰਜਨ ਭਰ ਦਰੱਖਤ ਝਟਕਾ ਦਿੱਤੇ ਹਨ। ਡੀਸੀ ਵੱਲੋਂ ਹਰੇ ਅੰਬਾਂ ਦੇ ਦਰੱਖਤਾਂ ਦੀ ਕਟਾਈ ’ਤੇ ਰੋਕ ਲੱਗੀ ਹੋਣ ਦੇ ਬਾਵਜੂਦ ਜੰਗਲਾਤ ਅਤੇ ਪੁਲੀਸ ਅਧਿਕਾਰੀਆਂ ਨੇ ਰਸੂਖਦਾਰ ਦਰੱਖਤ ਕੱਟਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਮੌਨ ਧਾਰ ਲਿਆ ਹੈ।

ਜਾਣਕਾਰੀ ਅਨੁਸਾਰ ਸ਼ਹਿਰ ਦੇ ਕੁਝ ਰਸੂਖਦਾਰਾਂ ਨੇ ਬੱਸ ਅੱਡੇ ਨੇੜੇ ਪੈਂਦੀ ਬਹੁਕਰੋੜੀ ਜ਼ਮੀਨ ਦੀ ਕਥਿਤ ਵਪਾਰਿਕ ਵਰਤੋਂ ਲਈ ਕਰੀਬ ਦਰਜਨ ਭਰ ਅੰਬਾਂ ਦੇ ਦਰੱਖਤ ਕਟਵਾ ਦਿੱਤੇ। ਇਸ ਜ਼ਮੀਨ ਦੇ ਕੇਅਰ ਟੇਕਰ ਸਾਬਕਾ ਨਗਰ ਕੌਂਸਲ ਪ੍ਰਧਾਨ ਦੇ ਲੜਕੇ ਰੋਹਿਤ ਜੈਨ ਵਲੋਂ ਹੀ ਦਰੱਖਤਾਂ ਦੀ ਕਟਾਈ ਕਰਵਾਈ ਗਈ ਹੈ। ਬੀਤੇ ਦਿਨ ਜਦੋਂ ਇਹ ਕਟਾਈ ਚੱਲ ਰਹੀ ਸੀ ਤਾਂ ਵਾਤਾਵਰਨ ਪ੍ਰੇਮੀਆਂ ਵਲੋਂ ਅੰਬ ਦੇ ਹਰੇ ਦਰੱਖਤਾਂ ਦੀ ਕਟਾਈ ਦੀਆਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਕਰਦਿਆਂ ਪ੍ਰਸ਼ਾਸਨ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਸਨ। ਮਾਮਲਾ ਗਰਮਾਉਣ ’ਤੇ ਜੰਗਲਾਤ ਅਤੇ ਪੁਲੀਸ ਅਧਿਕਾਰੀ ਪੁੱਜੇ ਪਰ ਸੁੱਕੇ ਦਰੱਖਤ ਕੱਟਣ ਦੀ ਡਿਪਟੀ ਕਮਿਸ਼ਨਰ ਦੀ ਇਜਾਜ਼ਤ ਦੀ ਕਾਪੀ ਦਿਖਾਉਣ ’ਤੇ ਉਹ ਵਾਪਸ ਆ ਗਏ ਜਦਕਿ ਮੌਕੇ ’ਤੇ ਛੇ ਹਰੇ ਦਰੱਖਤ ਕੱਟੇ ਹੋਏ ਮਿਲੇ ਸਨ। ਬੁੱਧੀਜੀਵੀ ਨਸ਼ਾ ਰੋਕੂ ਪ੍ਰਚਾਰ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਮੁਲਤਾਨੀ ਨੇ ਡੀਸੀ ਤੋਂ ਮੰਗ ਕੀਤੀ ਕਿ ਦਿੱਤੀ ਇਜਾਜ਼ਤ ’ਤੇ ਪੁਨਰ ਵਿਚਾਰ ਕਰਕੇ ਹਰੇ ਅੰਬਾਂ ਦੇ ਦਰੱਖਤ ਕੱਟਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦਕਿ ਆਪਣੀ ਡਿਊਟੀ ਨਾ ਨਿਭਾਉਣ ਵਾਲੇ ਜੰਗਲਾਤ, ਬਾਗਵਾਨੀ ਤੇ ਪੁਲੀਸ ਅਧਿਕਾਰੀਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।

ਡੀਸੀ ਦੀ ਮਨਜ਼ੂਰੀ ਨਾਲ ਹੀ ਵੱਢੇ ਦਰੱਖਤ: ਕੇਅਰਟੇਕਰ

ਜ਼ਮੀਨ ਦੇ ਕੇਅਰਟੇਕਰ ਰੋਹਿਤ ਜੈਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਅਨੁਸਾਰ ਹੀ ਮਾਰਕ ਕੀਤੇ 10-11 ਦਰੱਖਤ ਵੱਢੇ ਗਏ ਹਨ ਅਤੇ ਉਨ੍ਹਾਂ ਨੇ ਕੋਈ ਹਰਾ ਦਰੱਖਤ ਨਹੀਂ ਵੱਢਿਆ। ਡੀਐਫਓ ਅੰਜਨ ਸਿੰਘ ਨੇ ਕਿਹਾ ਕਿ ਸੁੱਕੇ ਦਰੱਖਤ ਵੱਢਣ ਦੀ ਇਜਾਜ਼ਤ ਡੀਸੀ ਵੱਲੋਂ ਦਿੱਤੀ ਗਈ ਹੈ ਪਰ ਉੱਥੇ 6 ਹਰੇ ਦਰੱਖਤ ਵੱਢੇ ਮਿਲੇ ਹਨ। ਐਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਹਰੇ ਅੰਬ ਵੱਢਣ ਬਾਰੇ ਕੋਈ ਸ਼ਿਕਾਇਤ ਨਾ ਦੇਣ ਕਰਕੇ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ।

Advertisement
×