ਫੁੱਫੜ ਵੱਲੋਂ ਨਾਬਾਲਗ ਭਤੀਜੀ ਨਾਲ ਜਬਰ-ਜਨਾਹ
ਨਿੱਜੀ ਪੱਤਰ ਪ੍ਰੇਰਕ ਮਹਿਲ ਕਲਾਂ, 5 ਜੁਲਾਈ ਪਿੰਡ ਕੈਰੇ ’ਚ ਮੂਲ ’ਚ ਯੂਪੀ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਲਖਵੀਰ ਸਿੰਘ ਨੇ ਦੱਸਿਆ ਕਿ ਪੁਲੀਸ...
Advertisement
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 5 ਜੁਲਾਈ
Advertisement
ਪਿੰਡ ਕੈਰੇ ’ਚ ਮੂਲ ’ਚ ਯੂਪੀ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬਰਨਾਲਾ ਦੇ ਐੱਸਐੱਚਓ ਲਖਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਪਿੰਡ ਕੈਰੇ ਵਿੱਚ ਇੱਕ ਵਿਅਕਤੀ ਵੱਲੋਂ ਬੱਚੀ ਨਾਲ ਜਬਰ-ਜਨਾਹ ਕੀਤਾ ਗਿਆ ਹੈ, ਜੋ ਰਿਸ਼ਤੇ ’ਚ ਉਸ ਦਾ ਫੁੱਫੜ ਲੱਗਦਾ ਹੈ। ਪੀੜਤ ਪਰਿਵਾਰ ਵੱਲੋਂ ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਉਮਰ 12 ਸਾਲ ਤੋਂ ਘੱਟ ਹੈ, ਜੋ ਆਪਣੇ ਫੁੱਫੜ ਕੋਲ ਛੁੱਟੀਆਂ ਮਨਾਉਣ ਆਈ ਸੀ। ਮੁਲਜ਼ਮ ਨੇ ਬੱਚੀ ਨੂੰ ਕਿਸੇ ਸੁੰਨਸਾਨ ਜਗ੍ਹਾ ’ਤੇ ਲਿਜਾ ਜਬਰ-ਜਨਾਹ ਕੀਤਾ। ਕਿਸਾਨ ਕਾਲਾ ਸਿੰਘ ਨੇ ਇਸ ਦੀ ਸੂਚਨਾ ਤੁਰੰਤ ਉਸ ਦੇ ਪਰਿਵਾਰ ਤੇ ਪੁਲੀਸ ਨੂੰ ਦਿੱਤੀ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
×