ਬਿਰਧ ਨਾਲ ਜਬਰ-ਜਨਾਹ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸ਼ੰਭੂ ਅਧੀਨ ਆਉਂਦੇ ਪਿੰਡ ਥੂਹਾ ਵਿੱਚ ਪੋਤਰੇ ਵੱਲੋਂ ਰਿਸ਼ਤੇ ਵਿੱਚ ਲਗਦੀ ਮਮੇਰੀ ਦਾਦੀ (77) ਨਾਲ ਜਬਰ ਜਨਾਹ ਕੀਤਾ ਗਿਆ। ਔਰਤ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਪਟਿਆਲਾ...
Advertisement
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ):
ਥਾਣਾ ਸ਼ੰਭੂ ਅਧੀਨ ਆਉਂਦੇ ਪਿੰਡ ਥੂਹਾ ਵਿੱਚ ਪੋਤਰੇ ਵੱਲੋਂ ਰਿਸ਼ਤੇ ਵਿੱਚ ਲਗਦੀ ਮਮੇਰੀ ਦਾਦੀ (77) ਨਾਲ ਜਬਰ ਜਨਾਹ ਕੀਤਾ ਗਿਆ। ਔਰਤ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ। ਪੀੜਤ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਲਜ਼ਮ ਗੁਰਜੰਟ ਸਿੰਘ (45) ਵਾਸੀ ਪਿੰਡ ਥੂਹਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਾਕਟਰੀ ਮੁਆਇਨੇ ਵਿੱਚ ਔਰਤ ਨਾਲ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। ਥਾਣਾ ਸ਼ੰਭੂ ਦੇ ਐੱਸਐੱਚਓ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਮੁਲਜ਼ਮ ਦੇ ਪਿਤਾ ਦੀ ਮਾਮੀ ਹੈ। ਮਹਿਲਾ ਦੇ ਪਤੀ ਅਤੇ ਪੁੱਤਰ ਦੀ ਮੌਤ ਹੋ ਚੁੱਕੀ ਹੈ। ਐਤਵਾਰ, ਜਦੋਂ ਪੀੜਤ ਮਹਿਲਾ ਦੀ ਨੂੰਹ ਘਰ ਤੋਂ ਬਾਹਰ ਗਈ ਹੋਈ ਸੀ ਤਾਂ ਮੁਲਜ਼ਮ ਨੇ ਮਹਿਲਾ ਨੂੰ ਇਕੱਲੀ ਦੇਖ ਕੇ ਉਸ ਨਾਲ ਜਬਰ-ਜਨਾਹ ਕੀਤਾ।
Advertisement
Advertisement
×