ਨਾਬਾਲਗ ਨਾਲ ਜਬਰ-ਜਨਾਹ
ਇੱਥੋਂ ਦੇ ਨੇੜਲੇ ਪਿੰਡ ਦੇ ਵਿਆਹੇ ਨੌਜਵਾਨ ਜਸਪ੍ਰੀਤ ਸਿੰਘ (21) ਵੱਲੋਂ ਆਪਣੇ ਹੀ ਪਿੰਡ ਦੀ ਨਾਬਾਲਗ ਲੜਕੀ ਦੇ ਨਾਲ ਜਬਰ-ਜਨਾਹ ਕੀਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਦਾ ਪਿਤਾ ਗੁਰਤੇਜ ਸਿੰਘ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਪੀੜਤ ਲੜਕੀ...
Advertisement
ਇੱਥੋਂ ਦੇ ਨੇੜਲੇ ਪਿੰਡ ਦੇ ਵਿਆਹੇ ਨੌਜਵਾਨ ਜਸਪ੍ਰੀਤ ਸਿੰਘ (21) ਵੱਲੋਂ ਆਪਣੇ ਹੀ ਪਿੰਡ ਦੀ ਨਾਬਾਲਗ ਲੜਕੀ ਦੇ ਨਾਲ ਜਬਰ-ਜਨਾਹ ਕੀਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀ ਦਾ ਪਿਤਾ ਗੁਰਤੇਜ ਸਿੰਘ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ। ਪੀੜਤ ਲੜਕੀ ਅਤੇ ਉਸ ਦੀ ਮਾਤਾ ਘਰ ਰਾਤ ਨੂੰ ਸੁੱਤੀਆਂ ਪਈਆਂ ਸਨ। ਦੇਰ ਰਾਤ 11 ਵਜੇ ਦੇ ਕਰੀਬ ਜਦੋਂ ਲੜਕੀ ਦੀ ਮਾਤਾ ਨੂੰ ਪਤਾ ਲੱਗਿਆ ਕਿ ਲੜਕੀ ਘਰ ਵਿੱਚ ਨਹੀਂ ਤਾਂ ਉਸ ਨੇ ਰੌਲਾ ਪਾਉਣਾ ਸੁਰੂ ਕਰ ਦਿੱਤਾ। ਰੌਲਾ ਸੁਣਦਿਆਂ ਪਿੰਡ ਦੇ ਲੋਕ ਇੱਕਠੇ ਹੋ ਗਏ। ਦੂਜੇ ਪਾਸੇ ਜਦੋਂ ਜਸਪ੍ਰੀਤ ਸਿੰਘ ਨੂੰ ਇਹ ਭਿਣਕ ਪਈ ਤਾਂ ਉਹ ਲੜਕੀ ਨੂੰ ਪਿੰਡ ਵਿਚਲੇ ਦਾਦਾ ਅਤੇ ਦਾਦੀ ਦੇ ਘਰ ਛੱਡ ਗਿਆ। ਥਾਣਾ ਜੋਗਾ ਦੇ ਮੁਖੀ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
×