ਰਾਜਸਥਾਨ ਵਾਸੀ ਬਣਿਆ 11 ਕਰੋੜੀ ਇਨਾਮ ਦਾ ਜੇਤੂ
ਪੰਜਾਬ ਸਟੇਟ ਲਾਟਰੀ ਦੇ 11 ਕਰੋੜ ਰੁਪਏ ਦੇ ਬੰਪਰ ਇਨਾਮ ਦਾ ਖੁਸ਼ਨਸੀਬ ਜੇਤੂ ਆਖ਼ਰਕਾਰ ਸਾਹਮਣੇ ਆ ਗਿਆ ਹੈ। ਬੰਪਰ ਡਰਾਅ ਦਾ ਜੇਤੂ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸਿਹਰਾ ਹੈ, ਜੋ ਸਬਜ਼ੀ ਵਿਕਰੇਤਾ ਹੈ।
ਅਮਿਤ ਸਿਹਰਾ ਬਠਿੰਡਾ ਆੲਆ ਸੀ ਤੇ ਉਸ ਨੇ ਆਪਣੇ ਸੁਫ਼ਨੇ ਪੂਰੇ ਕਰਨ ਦੀ ਉਮੀਦ ਨਾਲ ਰਤਨ ਲਾਟਰੀ ਕਾਊਂਟਰ ਤੋਂ A-ਸਿਰੀਜ਼ ਦਾ (ਏ 438586) ਨੰਬਰ ਵਾਲਾ ਟਿਕਟ ਖਰੀਦਿਆ। ਡਰਾਅ ਨਿਕਲਣ ਤੋਂ ਬਾਅਦ ਟਿਕਟ ਦਾ ਮਾਲਕ ਨਹੀਂ ਮਿਲ ਰਿਹਾ ਸੀ, ਜਿਸ ਕਰਕੇ ਲਾਟਰੀ ਏਜੰਸੀ ਵੱਲੋਂ ਲਗਾਤਾਰ ਖੋਜ ਜਾਰੀ ਰਹੀ।
ਆਖ਼ਰਕਾਰ ਪੰਜ ਦਿਨ ਦੀ ਤਲਾਸ਼ ਮਗਰੋਂ ਜੇਤੂ ਦੀ ਪਛਾਣ ਹੋ ਗਈ।ਰਤਨ ਲਾਟਰੀ ਏਜੰਸੀ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਨੇ ਦੱਸਿਆ ਕਿ ਜੇਤੂ ਨੇ ਟਿਕਟ ਦੀ ਪੁਸ਼ਟੀ ਕਰਵਾ ਲਈ ਹੈ। ਹੁਣ ਲਾਟਰੀ ਵਿਭਾਗ ਦੀ ਕਾਰਵਾਈ ਤੋਂ ਬਾਅਦ ਜਲਦ ਹੀ ਇਨਾਮ ਦੀ ਰਕਮ ਅਮਿਤ ਸੇਹਰਾ ਦੇ ਖਾਤੇ ’ਚ ਜਮ੍ਹਾਂ ਕੀਤੀ ਜਾਵੇਗੀ। ਇਸ ਸਮੇਂ ਬਠਿੰਡਾ ਵਿੱਚ ਅਤੇ ਲਾਟਰੀ ਏਜੰਸੀ ਦੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸਿਹਰਾ ਨੇ ਆਪਣੇ ਪਰਿਵਾਰ ਸਮੇਤ ਉਮੇਸ਼ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਖੁਸ਼ੀ ਸਾਂਝੀ ਕੀਤੀ।
