ਰੇਲਵੇ ਨੇ ਨਵੰਬਰ ’ਚ 3.16 ਕਰੋੜ ਦਾ ਜੁਰਮਾਨਾ ਵਸੂਲਿਆ
ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਨਵੰਬਰ ਮਹੀਨੇ ਦੌਰਾਨ ਵੱਖ-ਵੱਖ ਗੱਡੀਆਂ ਦੀ ਕੀਤੀ ਚੈਕਿੰਗ ਦੌਰਾਨ ਬਿਨਾਂ ਟਿਕਟ ਯਾਤਰਾ ਕਰਦੇ 44175 ਯਾਤਰੀਆਂ ਨੂੰ ਫੜ ਕੇ ਲਗਪਗ 3.16 ਕਰੋੜ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲੀ ਕੀਤੀ ਗਈ ਹੈ। ਰੇਲਵੇ ਵੱਲੋਂ ਕੀਤੀ ਚੈਕਿੰਗ ਤੇ...
Advertisement
ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਨਵੰਬਰ ਮਹੀਨੇ ਦੌਰਾਨ ਵੱਖ-ਵੱਖ ਗੱਡੀਆਂ ਦੀ ਕੀਤੀ ਚੈਕਿੰਗ ਦੌਰਾਨ ਬਿਨਾਂ ਟਿਕਟ ਯਾਤਰਾ ਕਰਦੇ 44175 ਯਾਤਰੀਆਂ ਨੂੰ ਫੜ ਕੇ ਲਗਪਗ 3.16 ਕਰੋੜ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲੀ ਕੀਤੀ ਗਈ ਹੈ। ਰੇਲਵੇ ਵੱਲੋਂ ਕੀਤੀ ਚੈਕਿੰਗ ਤੇ ਵਸੂਲੀ ਰਕਮ ਪਿਛਲੇ 10 ਦਿਨਾਂ ਦੌਰਾਨ ਕੀਤੀ ਗਈ ਚੈਕਿੰਗ ਤੋਂ ਜੁਰਮਾਨੇ ਵਜੋਂ ਵਸੂਲ ਹੋਈ ਰਕਮ ਦੇ ਮੁਕਾਬਲੇ 10 ਫੀਸਦੀ ਵੱਧ ਹੈ, ਜਦੋਂਕਿ ਨਵੀਂ ਦਿੱਲੀ ਹੈੱਡ ਕੁਆਰਟਰ ਤੋਂ ਦਿੱਤੇ ਟੀਚੇ ਤੋਂ 24 ਫ਼ੀਸਦੀ ਵੱਧ ਹੈ। ਇਸ ਦੌਰਾਨ ਸਟੇਸ਼ਨ ’ਤੇ ਗੰਦਗੀ ਫੈਲਾਉਣ ’ਤੇ 380 ਯਾਤਰੀਆਂ ਤੋਂ 64 ਹਜ਼ਾਰ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਗਈ।
Advertisement
Advertisement
×

