ਰੇਲਵੇ ਪੁਲੀਸ ਵੱਲੋਂ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਤਲਬ
ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਦੇ ਘਰ ਅੱਜ ਥਾਣਾ ਰੇਲਵੇ ਪੁਲੀਸ ਰਾਜਪੁਰਾ ਦੇ ਮੁਖੀ ਨਰਦੇਵ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਪੁੱਜੀ। ਇਸ ਟੀਮ ’ਚ ਥਾਣਾ ਜੁਲਕਾਂ ਤੋਂ ਹੌਲਦਾਰ ਮੁਖਤਿਆਰ ਸਿੰਘ ਵੀ ਸ਼ਾਮਲ ਸਨ। ਪੁਲੀਸ ਅਧਿਕਾਰੀਆਂ ਨੇ ਸ੍ਰੀ ਬਹਿਰੂ...
Advertisement
ਬਜ਼ੁਰਗ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਦੇ ਘਰ ਅੱਜ ਥਾਣਾ ਰੇਲਵੇ ਪੁਲੀਸ ਰਾਜਪੁਰਾ ਦੇ ਮੁਖੀ ਨਰਦੇਵ ਕੁਮਾਰ ਦੀ ਅਗਵਾਈ ਹੇਠ ਪੁਲੀਸ ਪਾਰਟੀ ਪੁੱਜੀ। ਇਸ ਟੀਮ ’ਚ ਥਾਣਾ ਜੁਲਕਾਂ ਤੋਂ ਹੌਲਦਾਰ ਮੁਖਤਿਆਰ ਸਿੰਘ ਵੀ ਸ਼ਾਮਲ ਸਨ। ਪੁਲੀਸ ਅਧਿਕਾਰੀਆਂ ਨੇ ਸ੍ਰੀ ਬਹਿਰੂ ਨੂੰ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਰੇਲਵੇ ਪੁਲੀਸ ਦੇ ਥਾਣਾ ਰਾਜਪੁਰਾ ਵਿੱਚ ਚਾਰ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਬਹਿਰੂ ਖ਼ਿਲਾਫ਼ ਐੱਸ ਕੇ ਐੱਮ ਗ਼ੈਰ-ਸਿਆਸੀ ਨਾਲ ਮਿਲ ਕੇ ਰੇਲਵੇ ਆਵਾਜਾਈ ਵਿੱਚ ਵਾਰ-ਵਾਰ ਵਿਘਨ ਪਾਉਣ ਦੇ ਦੋਸ਼ ਹਨ। ਉਨ੍ਹਾਂ ਨੂੰ 10 ਅਕਤੂਬਰ ਨੂੰ ਥਾਣਾ ਰਾਜਪੁਰਾ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਸੰਘਰਸ਼ੀਲ ਲੋਕ ਕਦੇ ਵੀ ਸਰਕਾਰਾਂ ਸਾਹਮਣੇ ਗੋਡੇ ਨਹੀਂ ਟੇਕਦੇ ਅਤੇ ਉਹ ਆਪਣੇ ਆਖ਼ਰੀ ਸਾਹ ਤੱਕ ਸੰਘਰਸ਼ ਜਾਰੀ ਰੱਖਣਗੇ।
Advertisement
Advertisement
×