ਜ਼ੀਰਕਪੁਰ ’ਚ ਬਣੇਗਾ ਪੰਜਾਬ ਦਾ ਪਹਿਲਾ ਐਲੀਵੇਟਡ ਵਣ-ਜੀਵ ਲਾਂਘਾ
ਚੰਡੀਗੜ੍ਹ(ਰਾਜਮੀਤ ਸਿੰਘ): ਜੰਗਲਾਤ ਨੂੰ ਸੁਰੱਖਿਅਤ ਰੱਖਣ ਲਈ ਜ਼ੀਰਕਪੁਰ ਵਿੱਚ ਐਲੀਵੇਟਿਡ ਵਣ-ਜੀਵ ਲਾਂਘਾ ਬਣਾਇਆ ਜਾਵੇਗਾ। ਇਹ ਪੰਜਾਬ ਵਿੱਚ ਬਣਨ ਵਾਲਾ ਇਸ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੋਵੇਗਾ। ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਜ਼ੀਰਕਪੁਰ ਤੇ ਪੰਚਕੂਲਾ ਨੂੰ ਬਾਈਪਾਸ ਕਰਨ ਲਈ ਇਸ...
Advertisement
ਚੰਡੀਗੜ੍ਹ(ਰਾਜਮੀਤ ਸਿੰਘ): ਜੰਗਲਾਤ ਨੂੰ ਸੁਰੱਖਿਅਤ ਰੱਖਣ ਲਈ ਜ਼ੀਰਕਪੁਰ ਵਿੱਚ ਐਲੀਵੇਟਿਡ ਵਣ-ਜੀਵ ਲਾਂਘਾ ਬਣਾਇਆ ਜਾਵੇਗਾ। ਇਹ ਪੰਜਾਬ ਵਿੱਚ ਬਣਨ ਵਾਲਾ ਇਸ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੋਵੇਗਾ। ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਜ਼ੀਰਕਪੁਰ ਤੇ ਪੰਚਕੂਲਾ ਨੂੰ ਬਾਈਪਾਸ ਕਰਨ ਲਈ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਘੱਗਰ ਨਹਿਰ ਨਾਲ ਲੱਗਦਾ ਇਹ ਜੰਗਲੀ ਖੇਤਰ ਇਸ ਛੇ ਮਾਰਗੀ ਸੜਕ ਦੇ ਰਾਹ ਵਿੱਚ ਆ ਰਿਹਾ ਸੀ। ਤੇਂਦੂਏ, ਸਾਂਭਰ ਅਤੇ ਹੋਰ ਜਾਨਵਰਾਂ ਨੂੰ ਸੁਰੱਖਿਆ ਰਸਤਾ ਦੇਣ ਲਈ ਹੁਣ ਸੁਰੱਖਿਅਤ ਵਣ ’ਤੇ ਤਿੰਨ ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਦੀ ਉਸਾਰੀ ਕੀਤੀ ਜਾਵੇਗੀ। ਪੰਜਾਬ ਦੇ ਜੰਗਲਾਤ ਵਿਭਾਗ ਕੋਲ ਪੀਰ ਮੁਛੱਲਾ (ਜ਼ੀਰਕਪੁਰ) ਵਿੱਚ ਘੱਗਰ ਨਹਿਰ ਨਾਲ ਲੱਗਦਾ ਲਗਪਗ 400 ਏਕੜ ਜੰਗਲੀ ਖੇਤਰ ਹੈ। ਇਸ ਦੇ ਰਸਤੇ ਵਿੱਚ ਆਉਣ ਕਾਰਨ ਇਹ ਪ੍ਰਾਜੈਕਟ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਲਟਕਿਆ ਹੋਇਆ ਸੀ।
Advertisement
Advertisement