ਦੁਬਈ ’ਚ ਵਾਪਰੇ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ
ਜਸਬੀਰ ਸਿੰਘ ਚਾਨਾ ਦੁਬਈ ਵਿੱਚ ਵਾਪਰੇ ਸੜਕ ਹਾਦਸੇ ’ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਚੰਗੇ ਭਵਿੱਖ ਲਈ ਰੁਜ਼ਗਾਰ ਦੀ ਭਾਲ ’ਚ ਨਵੰਬਰ 2024 ’ਚ...
Advertisement
ਜਸਬੀਰ ਸਿੰਘ ਚਾਨਾ
ਦੁਬਈ ਵਿੱਚ ਵਾਪਰੇ ਸੜਕ ਹਾਦਸੇ ’ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਨਵਜੋਤ ਸਿੰਘ ਚੰਗੇ ਭਵਿੱਖ ਲਈ ਰੁਜ਼ਗਾਰ ਦੀ ਭਾਲ ’ਚ ਨਵੰਬਰ 2024 ’ਚ ਦੁਬਈ ਗਿਆ ਸੀ। ਇੱਥੇ ਦੁਬਈ ਵਿੱਚ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਬੀਤੇ ਦਿਨ ਉਸ ਦਾ ਤੇਲ ਟੈਂਕਰ ਪਲਟ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਖ਼ਬਰ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਹੈ। ਇਹ ਨੌਜਵਾਨ ਹਾਲੇ ਕੁਆਰਾ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
Advertisement
Advertisement
×