Advertisement
ਪੰਜਾਬੀ ਮੂਲ ਦੇ ਆਕਾਸ਼ਦੀਪ ਸਿੰਘ ਸਿੱਧੂ ਵੱਲੋਂ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰਕੇ ਪੂਰੇ ਕੈਨੇਡਾ ਦੀ ਯਾਤਰਾ ਕਰਨ ਦਾ ਅਹਿਦ ਲਿਆ ਗਿਆ ਹੈ। ਹੁਣ ਤੱਕ ਉਸ ਨੇ 3 ਸੂਬੇ ਪਾਰ ਕਰਕੇ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਪਹੁੰਚ ਕੇ ਆਉਂਦੇ 2 ਮਹੀਨਿਆਂ ਤੱਕ ਸਾਈਕਲ ਰਾਹੀਂ ਕੈਨੇਡਾ ਘੁੰਮਣ ਦਾ ਟੀਚਾ ਮਿੱਥਿਆ ਹੈ।
ਕੈਨੇਡਾ ਦੀ ਸਾਈਕਲ ਯਾਤਰਾ ਕਰੀਬ 7640 ਕਿੱਲੋਮੀਟਰ ਹੈ। ਸਰੀ ਸ਼ਹਿਰ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ 11 ਜੂਨ ਨੂੰ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਉਸ ਨੇ ਵਿਕਟੋਰੀਆ ਦੇ ਜ਼ੀਰੋ ਮਾਈਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਉਸ ਦੀ ਯਾਤਰਾ ਨਿਊਫੰਡਲੈਂਡ ਦੇ ਸੇਂਟ ਜੌਹਨ ਜਾ ਕੇ ਖ਼ਤਮ ਹੋਣੀ ਹੈ। ਆਕਾਸ਼ਦੀਪ ਮੁਤਾਬਕ ਉਸ ਨੂੰ ਪੰਜਾਬੀਆਂ ਸਮੇਤ ਹੋਰ ਕੈਨੇਡੀਅਨਾਂ ਤੋਂ ਵੀ ਭਰਪੂਰ ਹੁੰਗਾਰਾ ਅਤੇ ਉਤਸ਼ਾਹ ਮਿਲ ਰਿਹਾ ਹੈ। ਉਸ ਨੇ ਕਿਹਾ ਕਿ ਉਹ ਰਸਤੇ ਵਿੱਚ ਕੈਂਪਗ੍ਰਾਊਂਡਜ਼ ਵਿੱਚ ਰਹਿੰਦਾ ਹੈ ਪਰ ਕਿਸੇ ਸ਼ਹਿਰ ਵਿੱਚ ਕੋਈ ਜਾਣ ਪਛਾਣ ਦਾ ਵਿਅਕਤੀ ਹੋਣ ’ਤੇ ਉਸ ਕੋਲ ਚਲਾ ਜਾਂਦਾ ਹੈ।
Advertisement
Advertisement
×