ਪੰਜਾਬ ਪੁਲੀਸ ਵੱਲੋਂ ਪਾਕਿਸਤਾਨ-ਅਧਾਰਤ ਨਾਰਕੋ-ਹਵਾਲਾ ਮਾਡਿਊਲ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ਪੰਜਾਬ ਪੁਲੀਸ ਨੇ ਬੁੱਧਵਾਰ ਨੂੰ ਪਾਕਿਸਤਾਨ-ਅਧਾਰਤ ਨਸ਼ਾਖੋਰੀ ਅਤੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਨੈੱਟਵਰਕ ਦੇ ਦੋ ਮੁੱਖ ਹੈਂਡਲਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੁਲੀਸ ਨੇ ਇਸ ਅਪਰੇਸ਼ਨ ਵਿੱਚ 5 ਕਿਲੋ ਤੋਂ ਵੱਧ ਹੈਰੋਇਨ ਅਤੇ 29...
ਪੰਜਾਬ ਪੁਲੀਸ ਨੇ ਬੁੱਧਵਾਰ ਨੂੰ ਪਾਕਿਸਤਾਨ-ਅਧਾਰਤ ਨਸ਼ਾਖੋਰੀ ਅਤੇ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਨੈੱਟਵਰਕ ਦੇ ਦੋ ਮੁੱਖ ਹੈਂਡਲਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੁਲੀਸ ਨੇ ਇਸ ਅਪਰੇਸ਼ਨ ਵਿੱਚ 5 ਕਿਲੋ ਤੋਂ ਵੱਧ ਹੈਰੋਇਨ ਅਤੇ 29 ਲੱਖ ਰੁਪਏ ਤੋਂ ਵੱਧ ਨਸ਼ੀਲੇ ਪਦਾਰਥਾਂ ਦੀ ਰਕਮ ਜ਼ਬਤ ਕੀਤੀ ਹੈ।
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, "ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਸਫ਼ਲਤਾ ਵਿੱਚ, ਫਿਰੋਜ਼ਪੁਰ ਪੁਲੀਸ ਦੀ ਸੀ ਆਈ ਏ (ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ) ਨੇ ਪਾਕਿਸਤਾਨ-ਅਧਾਰਤ ਨਾਰਕੋ-ਹਵਾਲਾ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ 5.150 ਕਿਲੋ ਹੈਰੋਇਨ ਅਤੇ 29,16,700 ਰੁਪਏ ਨਸ਼ੀਲੇ ਪਦਾਰਥਾਂ ਦੀ ਰਕਮ ਵਜੋਂ ਬਰਾਮਦ ਕੀਤੇ ਹਨ।"
ਉਨ੍ਹਾਂ ਕਿਹਾ, "ਪਾਕਿਸਤਾਨ-ਅਧਾਰਤ ਇੱਕ ਮੁੱਖ ਤਸਕਰ ਨਾਲ ਜੁੜੇ ਦੋ ਮੁੱਖ ਹੈਂਡਲਰ, ਸਾਜਨ ਪੁੱਤਰ ਰਮੇਸ਼ ਅਤੇ ਰੇਸ਼ਮ ਪੁੱਤਰ ਯੂਨਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।" ਡੀ.ਜੀ.ਪੀ. ਨੇ ਕਿਹਾ ਕਿ ਇਹ ਦੋਵੇਂ ਸ਼ੱਕੀ ਵਿਅਕਤੀ ਫਿਰੋਜ਼ਪੁਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੱਡੀਆਂ ਹੈਰੋਇਨ ਦੀਆਂ ਖੇਪਾਂ ਅਤੇ ਹਵਾਲਾ ਲੈਣ-ਦੇਣ ਦਾ ਪ੍ਰਬੰਧ ਕਰ ਰਹੇ ਸਨ।
ਪੁਲੀਸ ਨੇ ਐੱਨ ਡੀ ਪੀ ਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫੱ ਆਈ ਆਰ ਦਰਜ ਕਰ ਲਈ ਹੈ ਅਤੇ ਹੋਰ ਜਾਂਚ ਜਾਰੀ ਹੈ।