Punjab news ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗਰੋਹ ਦੇ ਦੋ ਮੈਂਬਰ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਅਪਰੈਲ
ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਗਰੋਹ ਦੇ ਦੋ ਅਹਿਮ ਮੈਂਬਰਾਂ- ਜਸ਼ਨ ਸੰਧੂ ਤੇ ਗੁਰਸੇਵਕ ਸਿੰਘ ਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਸ਼ਨ ਸੰਧੂ, ਜੋ ਗੰਗਾਨਗਰ ਰਾਜਸਥਾਨ ਵਿਚ 2023 ਦੇ ਇਕ ਕਤਲ ਕੇਸ ਲਈ ਲੋੜੀਂਦਾ ਸੀ, ਜੌਰਜੀਆ, ਅਜ਼ਰਬਾਇਜਾਨ ਤੇ ਦੁਬਈ ਵਿਚ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ।
In a major breakthrough, Anti-Gangster Task Force, Punjab (#AGTF) arrests two key operatives of the Lawrence Bishnoi - Rohit Godara Gang—Jashan Sandhu and Gursewak Singh—from #Mohali.
Jashan Sandhu, wanted in a 2023 murder case in Ganganagar, #Rajasthan, had been evading arrest… pic.twitter.com/HcFzMxueV6
— DGP Punjab Police (@DGPPunjabPolice) April 8, 2025
ਦੁਬਈ ਤੋਂ ਨੇਪਾਲ ਪੁੱਜਣ ਮਗਰੋਂ ਉਹ ਕਾਨੂੰਨ ਏਜੰਸੀਆਂ ਤੋਂ ਬਚਣ ਲਈ ਸੜਕ ਰਸਤੇ ਭਾਰਤ ਵਿੱਚ ਦਾਖਲ ਹੋਇਆ। ਮੁੱਢਲੀ ਜਾਂਚ ਮੁਤਾਬਕ ਜਸ਼ਨ ਦੀ ਗਰੋਹ ਨੂੰ ਹਥਿਆਰ ਤੇ ਹੋਰ ਸਾਜ਼ੋ ਸਾਮਾਨ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਸੀ।
ਗੈਂਗਸਟਰ ਤੋਂ ਕੀਤੀ ਪੁੱਛ ਪੜਤਾਲ ਨਾਲ ਵਿਦੇਸ਼ੀ ਹਵਾਲਾ ਅਪਰੇਟਰਾਂ, ਟਰੈਵਲ ਏਜੰਟਾਂ ਅਤੇ ਵਿਦੇਸ਼ ਵਿੱਚ ਲੁਕੇ ਭਗੌੜੇ ਗੈਂਗਸਟਰਾਂ ਦੇ ਟਿਕਾਣਿਆਂ ਬਾਰੇ ਜਾਣਕਾਰੀ ਮਿਲੀ ਹੈ, ਜੋ ਇਨ੍ਹਾਂ ਨੈੱਟਵਰਕਾਂ ਨੂੰ ਖਤਮ ਕਰਨ ਵਿੱਚ ਇੱਕ ਅਹਿਮ ਪੇਸ਼ਕਦਮੀ ਹੈ।
ਇਨ੍ਹਾਂ ਦੇ ਕਬਜ਼ੇ ’ਚੋਂ .32 ਕੈਲੀਬਰ ਪਿਸਟਲ ਦੇ ਨਾਲ ਸੱਤ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।