Advertisement
ਕਾਰ ਤੇ ਟਿੱਪਰ ਦੀ ਹੋਈ ਟੱਕਰ
ਸਰਬਜੀਤ ਸਿੰਘ ਭੰਗੂ
Advertisement
ਪਟਿਆਲਾ, 8 ਅਪਰੈਲ
ਇਥੋਂ ਨਜ਼ਦੀਕ ਹੀ ਸਮਾਣਾ ਰੋਡ 'ਤੇ ਸਥਿਤ ਥਾਣਾ ਪਸਿਆਣਾ ਦੇ ਪਿੰਡ ਸਵਾਜਪੁਰ ਦੇ ਕੋਲ ਇੱਕ ਕਾਰ ਅਤੇ ਟਿੱਪਰ ਦੀ ਹੋਈ ਟੱਕਰ ਦੌਰਾਨ ਇੱਕ ਮਹਿਲਾ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਇਹ ਦੋਵੇਂ ਸਵਿਫਟ ਕਾਰ ਵਿੱਚ ਸਵਾਰ ਸਨ।
ਕਾਰ ਨੂੰ 30 ਸਾਲਾ ਸਤਨਾਮ ਸਿੰਘ ਨਾਮੀ ਵਿਅਕਤੀ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਟਿੱਪਰ ਦਾ ਡਰਾਈਵਰ ਫ਼ਰਾਰ ਹੋ ਗਿਆ। ਥਾਣਾ ਪਸਿਆਣਾ ਦੀ ਪੁਲੀਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾਂ ਦੀਆਂ ਲਾਸ਼ਾਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦੀਆਂ ਗਈਆਂ ਹਨ। ਮ੍ਰਿਤਕਾਂ ਦਾ ਸਬੰਧ ਮੂਲੇਪੁਰ ਥਾਣੇ ਅਧੀਨ ਪੈਂਦੇ ਇੱਕ ਪਿੰਡ ਨਾਲ ਦੱਸਿਆ ਜਾਂਦਾ ਹੈ।
Advertisement
×