5 ਤੋਲੇ ਸੋਨਾ, 1 ਕਿੱਲੋ ਚਾਂਦੀ ਤੇ ਨਕਦੀ ਵੀ ਬਰਾਮਦ: ਜ਼ਿਲ੍ਹਾ ਪੁਲੀਸ ਮੁਖੀ; ਖ਼ਰਚੇ ਤੋਂ ਬੇਜ਼ਾਰ ਵਿਧਵਾ ਨੇ ਰਚੀ ਸੀ ਝੂਠੀ ਕਹਾਣੀ
ਸੰਤੋਖ ਗਿੱਲ
Advertisement
ਗੁਰੂਸਰ ਸੁਧਾਰ, 23 ਮਈ
ਪੰਜ ਸਾਲਾ ਪੁੱਤਰ ਅਤੇ ਖ਼ੁਦ ਦੇ ਖ਼ਰਚੇ ਤੋਂ ਬੇਜ਼ਾਰ ਵਿਧਵਾ ਔਰਤ ਗਗਨ ਕੁਮਾਰੀ ਨੇ ਦੋ ਦਿਨ ਪਹਿਲਾਂ ਸਹੁਰੇ ਘਰ ਵਿੱਚ ਲੁੱਟ ਅਤੇ ਜਬਰ-ਜਨਾਹ ਦੀ ‘ਝੂਠੀ ਕਹਾਣੀ’ ਰਚੀ ਸੀ, ਜਿਸ ਸਬੰਧ ਵਿਚ ਸੁਧਾਰ ਪੁਲੀਸ ਨੇ ਜਾਂਚ ਤੋਂ ਬਾਅਦ ਔਰਤ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲੀਸ ਨੇ ਨਵੀਂ ਅਬਾਦੀ ਅਕਾਲਗੜ੍ਹ ਦੀ ਰਹਿਣ ਵਾਲੀ 30 ਸਾਲਾ ਵਿਧਵਾ ਗਗਨ ਕੁਮਾਰੀ ਤੋਂ ਘਰ ਵਿੱਚ ਹੀ ਲੁਕਾ ਕੇ ਰੱਖੇ 5 ਤੋਲੇ ਸੋਨੇ ਦੇ ਗਹਿਣੇ, 1 ਕਿੱਲੋ ਚਾਂਦੀ ਅਤੇ 5 ਹਜ਼ਾਰ ਰੁਪਏ ਨਕਦੀ ਬਰਾਮਦ ਕਰ ਲਈ ਹੈ।
ਪੁਲੀਸ ਦਾ ਕਹਿਦਾ ਹੈ ਕਿ ਕੁਝ ਦੇਰ ਬਾਅਦ ਲੁਧਿਆਣਾ (ਦਿਹਾਤੀ) ਜ਼ਿਲ੍ਹਾ ਪੁਲੀਸ ਦੇ ਮੁਖੀ ਡਾ. ਅੰਕੁਰ ਗੁਪਤਾ, ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਇਸ ਸਬੰਧੀ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਪੂਰੇ ਮਾਮਲੇ ਦਾ ਖ਼ੁਲਾਸਾ ਕਰਨਗੇ।
ਪੜ੍ਹੋ ਇਸ ਸਬੰਧੀ ਪਹਿਲਾਂ ਛਪੀ ਖ਼ਬਰ:
Advertisement
×