DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਮਾਈਨਿੰਗ ਵਿਭਾਗ ਦੀ ਫਰਜ਼ੀ ਵੈੱਬਸਾਈਟ; ਜਾਅਲੀ ਪਰਮਿਟ ਜਾਰੀ ਕਰਨ ਵਾਲਾ ਗ੍ਰਿਫ਼ਤਾਰ

Punjab News: ਸੂਬੇ ਨੂੰ 40-50 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ
  • fb
  • twitter
  • whatsapp
  • whatsapp
featured-img featured-img
ਫੋਟੋ ਡੀਜੀਪੀ/ਐਕਸ
Advertisement

ਚੰਡੀਗੜ੍ਹ 3 ਮਾਰਚ

ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੇ ਅਧਿਕਾਰਤ ਪੋਰਟਲ ਦੀ ਨਕਲ ਕਰਨ ਵਾਲੀ ਇੱਕ ਜਾਅਲੀ ਵੈੱਬਸਾਈਟ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਗੌਰਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਲਈ ਜਾਅਲੀ ਪਰਮਿਟ ਜਾਰੀ ਕੀਤੇ, ਜਿਸ ਨਾਲ ਸੂਬੇ ਨੂੰ 40-50 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ।

Advertisement

ਐਕਸ ’ਤੇ ਇੱਕ ਪੋਸਟ ਵਿੱਚ ਪੰਜਾਬ ਪੁਲੀਸ ਨੇ ਲਿਖਿਆ, "ਇੱਕ ਮਹੱਤਵਪੂਰਨ ਸਫਲਤਾ ਵਿੱਚ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਦੀ ਨਕਲ ਕਰਨ ਵਾਲੀ ਇੱਕ ਜਾਅਲੀ ਵੈੱਬਸਾਈਟ ਚਲਾਉਣ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਮੁੱਖ ਦੋਸ਼ੀ ਗੋਰਵ ਕੁਮਾਰ ਨੇ ਗੈਰ-ਕਾਨੂੰਨੀ ਮਾਈਨਿੰਗ ਲਈ ਜਾਅਲੀ ਪਰਮਿਟ ਜਾਰੀ ਕੀਤੇ, ਜਿਸ ਨਾਲ ਸੂਬੇ ਨੂੰ 40-50 ਲੱਖ ਰੁਪਏ ਦਾ ਨੁਕਸਾਨ ਹੋਇਆ। ਕਿਹਾ ਗਿਆ ਹੈ ਕਿ ਉਸ ਨੇ ਇੱਕ ਮਾਈਨਿੰਗ ਕਾਰੋਬਾਰੀ ਨਾਲ ਮਿਲ ਕੇ ਸੁਰੱਖਿਆ ਚੈੱਕ ਨੂੰ ਬਾਈਪਾਸ ਕਰਨ ਲਈ 2000 ਤੋਂ ਵੱਧ ਜਾਅਲੀ ਰਸੀਦਾਂ ਤਿਆਰ ਕੀਤੀਆਂ।

ਪੋਸਟ ਵਿਚ ਕਿਹਾ ਗਿਆ ਹੈ ਕਿ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਕਾਰਵਾਈ ਦੌਰਾਨ ਵਾਹਨ, ਮਾਈਨਿੰਗ ਸਮੱਗਰੀ ਦੇ ਸਰੋਤ ਅਤੇ ਅਪਰਾਧ ਵਿੱਚ ਵਰਤੇ ਗਏ ਕੰਪਿਊਟਰ ਸਿਸਟਮ ਬਰਾਮਦ ਕੀਤੇ ਗਏ ਹਨ। -ਏਐੱਨਆਈ

Advertisement
×