DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਵੱਲੋਂ 36 ਆਈਏਐੱਸ ਅਤੇ 7 ਪੀਸੀਐੱਸ ਅਫ਼ਸਰਾਂ ਦੇ ਤਬਾਦਲੇ

ਕ੍ਰਿਸ਼ਨ ਕੁਮਾਰ ਨੂੰ ਪ੍ਰਮੁੱਖ ਸਕੱਤਰ ਵਿੱਤ ਤੇ ਜਲ ਸਰੋਤ ਲਾਇਆ; ਕਈ ਹੋਰ ਸੀਨੀਅਰ ਅਧਿਕਾਰੀ ਵੀ ਬਦਲੇ
  • fb
  • twitter
  • whatsapp
  • whatsapp
Advertisement
ਆਤਿਸ਼ ਗੁਪਤਾ

ਚੰਡੀਗੜ੍ਹ, 3 ਮਾਰਚ

Advertisement

ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਸੂਬੇ ਦੇ 36 ਆਈਏਐੱਸ ਅਤੇ 7 ਪੀਸੀਐੱਸ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਆਦੇਸ਼ ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਜਾਰੀ ਕੀਤੇ ਹਨ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਸੀਨੀਅਰ ਆਈਏਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਪ੍ਰਮੁੱਖ ਸਕੱਤਰ ਵਿੱਤ ਤੇ ਜਲ ਸਰੋਤ ਲਗਾਇਆ ਗਿਆ ਹੈ। ਸ੍ਰੀਮਤੀ ਜਸਪ੍ਰੀਤ ਕੌਰ ਤਲਵਾੜ ਨੂੰ ਵਧੀਕ ਮੁੱਖ ਸਕੱਤਰ ਪਲਾਨਿੰਗ ਅਤੇ ਕਮਿਸ਼ਨਰ ਕਰ ਲਗਾਇਆ ਗਿਆ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟਰੇਨਿੰਗ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਤੋਂ ਇਹ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਹੈ। ਸੂਬਾ ਸਰਕਾਰ ਨੇ ਅਨੰਦਿਤਾ ਮਿੱਤਰਾ ਨੂੰ ਸਕੱਤਰ ਉੱਚੇਰੀ ਸਿੱਖਿਆ ਤੇ ਭਾਸ਼ਾ ਅਤੇ ਸਕੱਤਰ ਸਕੂਲ ਸਿੱਖਿਆ ਦੀ ਜ਼ਿੰਮੇਵਾਰੀ ਦਿੱਤੀ ਹੈ। ਦਲਵਿੰਦਰਜੀਤ ਸਿੰਘ ਨੂੰ ਗੁਰਦਾਸਪੁਰ ਦਾ ਨਵਾਂ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ, ਜਦੋਂਕਿ ਇੱਥੋਂ ਤਬਦੀਲ ਕੀਤੇ ਆਈਏਐੱਸ ਉਮਾ ਸ਼ੰਕਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਡਾਇਰੈਕਟਰ ਲਾਇਆ ਗਿਆ ਹੈ।

ਆਈਏਐੱਸ ਅਧਿਕਾਰੀ ਵੀਰੇਂਦਰ ਕੁਮਾਰ ਮੀਨਾ ਨੂੰ ਪ੍ਰਮੁੱਖ ਸਕੱਤਰ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ, ਵਿਕਾਸ ਗਰਗ ਨੂੰ ਪ੍ਰਮੁੱਖ ਸਕੱਤਰ ਘਰੇਲੂ ਤੇ ਸ਼ਹਿਰੀ ਵਿਕਾਸ, ਰਾਹੁਲ ਤਿਵਾੜੀ ਨੂੰ ਪ੍ਰਮੁੱਖ ਸਕੱਤਰ ਫੂਡ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਸ੍ਰੀਮਤੀ ਅਲਕਨੰਦਾ ਦਿਆਲ ਨੂੰ ਪ੍ਰਮੁੱਖ ਸਕੱਤਰ ਰੁਜ਼ਗਾਰ ਉਤਪਤੀ ਤੇ ਟਰੇਨਿੰਗ, ਅਜੀਤ ਬਾਲਾਜੀ ਜੋਸ਼ੀ ਨੂੰ ਪ੍ਰਬੰਧਕੀ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤਾਂ, ਸ੍ਰੀਮਤੀ ਸ਼ਰੁਤੀ ਸਿੰਘ ਨੂੰ ਕਮਿਸ਼ਨਰ ਪੰਜਾਬ ਭਵਨ ਦਿੱਲੀ ਅਤੇ ਸਕੱਤਰ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟ੍ਰੇਨਿੰਗ ਲਗਾਇਆ ਗਿਆ ਹੈ। ਆਈਏਐੱਸ ਅਧਿਕਾਰੀ ਦਿਲਰਾਜ ਸਿੰਘ ਨੂੰ ਪ੍ਰਬੰਧਕੀ ਸਕੱਤਰ ਸੰਸਦੀ ਮਾਮਲੇ ਤੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਮਿਸ਼ਨਰ ਫੂਡ ਤੇ ਡਰੱਗਜ਼ ਲਗਾਇਆ ਗਿਆ ਹੈ। ਅਭਿਨਵ ਨੂੰ ਪ੍ਰਬੰਧਕੀ ਸਕੱਤਰ ਸੈਰ ਸਪਾਟਾ ਤੇ ਸੱਭਿਆਚਾਰ, ਅਮਿਤ ਢਾਕਾ ਨੂੰ ਡਾਇਰੈਕਟਰ ਮੈਗਸੀਪਾ ਤੇ ਪ੍ਰਬੰਧਕੀ ਸਕੱਤਰ ਪ੍ਰਿੰਟ ਤੇ ਸਟੇਸ਼ਨਰੀ ਅਤੇ ਸੀਈਓ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ, ਮੁਹੰਮਦ ਤਾਇਬ ਨੂੰ ਪ੍ਰਬੰਧਕੀ ਸਕੱਤਰ ਬਾਗ਼ਬਾਨੀ, ਸ੍ਰੀਮਤੀ ਨੀਲਿਮਾ ਨੂੰ ਚੀਫ਼ ਐਗਜ਼ੀਕਿਊਟਿਵ ਪੇਡਾ, ਵਰਿੰਦਰ ਕੁਮਾਰ ਸ਼ਰਮਾ ਨੂੰ ਡਾਇਰੈਕਟਰ ਫੂਡ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਲਗਾਇਆ ਗਿਆ ਹੈ।

ਸ੍ਰੀਮਤੀ ਸੁਰਭੀ ਮਲਿਕ ਨੂੰ ਡਾਇਰੈਕਟਰ ਇੰਡਸਟਰੀਜ਼ ਤੇ ਕਾਮਰਸ, ਵਿਨੀਤ ਕੁਮਾਰ ਨੂੰ ਵਿਸ਼ੇਸ਼ ਸਕੱਤਰ ਪਰਸੋਨਲ, ਸ੍ਰੀਮਤੀ ਬਲਦੀਪ ਕੌਰ ਨੂੰ ਵਿਸ਼ੇਸ਼ ਸਕੱਤਰ ਖੇਤੀ ਤੇ ਕਿਸਾਨ ਭਲਾਈ, ਅਮਿਤ ਤਲਵਾੜ ਨੂੰ ਐੱਮਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸ੍ਰੀਮਤੀ ਹਰਗੁਣਜੀਤ ਕੌਰ ਨੂੰ ਵਿਸ਼ੇਸ਼ ਸਕੱਤਰ ਪਬਲਿਕ ਵਰਕਸ ਡਿਪਾਰਟਮੈਂਟ, ਰਾਜੇਸ਼ ਧੀਮਾਨ ਨੂੰ ਪ੍ਰੋਜੈਕਟ ਡਾਇਰੈਕਟਰ ਵਿਸ਼ਵ ਬੈਂਕ ਪ੍ਰਾਜੈਕਟ, ਮੋਨੀਸ਼ ਕੁਮਾਰ ਨੂੰ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਇੰਡਸਟਰੀਅਲ ਟ੍ਰੇਨਿੰਗ, ਪਰਮਵੀਰ ਸਿੰਘ ਨੂੰ ਕਮਿਸ਼ਨਰ ਨਗਰ ਨਿਗਮ ਪਟਿਆਲਾ, ਸ੍ਰੀਮਤੀ ਪਲਵੀ ਨੂੰ ਵਿਸ਼ੇਸ਼ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ, ਉਪਕਾਰ ਸਿੰਘ ਨੂੰ ਵਿਸ਼ੇਸ਼ ਸਕੱਤਰ ਪਰਸੋਨਲ, ਅਜੈ ਅਰੋੜਾ ਨੂੰ ਕਮਿਸ਼ਨਰ ਨਗਰ ਨਿਗਮ ਬਠਿੰਡਾ, ਹਰਪ੍ਰੀਤ ਸਿੰਘ ਨੂੰ ਏਡੀਸੀ ਸ੍ਰੀ ਫ਼ਤਹਿਗੜ੍ਹ ਸਾਹਿਬ, ਸ੍ਰੀਮਤੀ ਕੰਚਨ ਨੂੰ ਏਡੀਸੀ ਬਠਿੰਡਾ, ਅਪਰਨਾ ਨੂੰ ਏਡੀਸੀ ਜਲੰਧਰ, ਸਿਮਰਨਦੀਪ ਸਿੰਘ ਨੂੰ ਵਧੀਕ ਸਕੱਤਰ ਤਾਲਮੇਲ, ਨਿਤੇਸ਼ ਕੁਮਾਰ ਜੈਨ ਨੂੰ ਮੁੱਖ ਪ੍ਰਬੰਧਕ ਜਲੰਧਰ ਵਿਕਾਸ ਅਥਾਰਟੀ ਅਤੇ ਅਕਸ਼ਿਤਾ ਗੁਪਤਾ ਨੂੰ ਕਮਿਸ਼ਨਰ ਨਗਰ ਨਿਗਮ ਫਗਵਾੜਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੱਤ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

Advertisement
×