Whatsapp number for NRI's ਪੰਜਾਬ ਸਰਕਾਰ ਵੱਲੋਂ ਪਰਵਾਸੀ ਭਾਰਤੀਆਂ ਦੀ ਮਦਦ ਲਈ ਵੱਟਸਐਪ ਨੰਬਰ ਜਾਰੀ
ਐੱਨਆਰਈਜ਼ ਹੁਣ 90560-09884 ’ਤੇ ਦਰਜ ਕਰਵਾ ਸਕਣਗੇ ਆਪਣੀਆਂ ਸ਼ਿਕਾਇਤਾਂ
Advertisement
ਚੰਡੀਗੜ੍ਹ, 9 ਫਰਵਰੀ
ਪੰਜਾਬ ਸਰਕਾਰ ਨੇ ਪਰਵਾਸੀ ਭਾਰਤੀਆਂ (ਐੱਨਆਰਆਈ’ਜ਼) ਦੀ ਮਦਦ ਲਈ ਵੱਟਸਐਪ ਨੰਬਰ 90560-09884 ਜਾਰੀ ਕੀਤਾ ਹੈ। ਐੱਨਆਰਆਈਜ਼ ਹੁਣ ਆਪਣੀਆਂ ਸ਼ਿਕਾਇਤਾਂ ਇਸ ਨੰਬਰ ’ਤੇ ਭੇਜ ਸਕਣਗੇ।
Advertisement
ਅਧਿਕਾਰਤ ਬਿਆਨ ਮੁਤਾਬਕ ਇਹ ਸ਼ਿਕਾਇਤਾਂ ਅੱਗੇ ਸਬੰਧਤ ਸਰਕਾਰੀ ਵਿਭਾਗ ਤੇ ਪੰਜਾਬ ਪੁਲੀਸ ਦੇ ਵਧੀਕ ਡੀਜੀਪੀ (ਐੱਨਆਰਆਈ ਵਿੰਗ) ਨੂੰ ਭੇਜੀਆਂ ਜਾਣਗੀਆਂ।
ਬਿਆਨ ਵਿਚ ਕਿਹਾ ਗਿਆ ਕਿ ਐੱਨਆਰਆਈਜ਼ ਵਧੇਰੇ ਜਾਣਕਾਰੀ ਲਈ nri.punjab.gov.in ਉੱਤੇ ਜਾ ਸਕਦੇ ਹਨ। ਪ੍ਰਸ਼ਾਸਕੀ ਸੁਧਾਰਾਂ ਤੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਵੱਖ-ਵੱਖ ਦਸਤਾਵੇਜ਼ਾਂ ’ਤੇ ਕਾਊਂਟਰ-ਹਸਤਾਖਰ ਅਤੇ ਤਸਦੀਕ ਕਰਨ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। -ਪੀਟੀਆਈ
Advertisement
×