DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਵੱਲੋਂ ਸਾਲ 2026 ਲਈ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ

ਪੰਜਾਬ ਸਰਕਾਰ ਨੇ ਸਾਲ 2026 ਲਈ 31 ਗਜ਼ਟਿਡ ਅਤੇ 27 ਰਾਖਵੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਗਜ਼ਟਿਡ ਛੁੱਟੀਆਂ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ, 1 ਫਰਵਰੀ ਨੂੰ ਜਨਮ ਦਿਵਸ ਗੁਰੂ ਰਵੀਦਾਸ, 15 ਫਰਵਰੀ...

  • fb
  • twitter
  • whatsapp
  • whatsapp
Advertisement

ਪੰਜਾਬ ਸਰਕਾਰ ਨੇ ਸਾਲ 2026 ਲਈ 31 ਗਜ਼ਟਿਡ ਅਤੇ 27 ਰਾਖਵੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਗਜ਼ਟਿਡ ਛੁੱਟੀਆਂ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ, 1 ਫਰਵਰੀ ਨੂੰ ਜਨਮ ਦਿਵਸ ਗੁਰੂ ਰਵੀਦਾਸ, 15 ਫਰਵਰੀ ਨੂੰ ਮਹਾ ਸ਼ਿਵਰਾਤਰੀ, 4 ਮਾਰਚ ਨੂੰ ਹੋਲੀ, 21 ਮਾਰਚ ਨੂੰ ਈਦ-ਉੱਲ-ਫਿਤਰ, 23 ਮਾਰਚ ਨੂੰ ਸ਼ਹੀਦੀ ਦਿਵਸ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ, 26 ਮਾਰਚ ਨੂੰ ਰਾਮ ਨੌਮੀ, 31 ਮਾਰਚ ਨੂੰ ਮਹਾਵੀਰ ਜੈਯੰਤੀ, 3 ਅਪਰੈਲ ਨੂੰ ਗੁੱਡ ਫਰਾਈਡੇਅ, 8 ਅਪਰੈਲ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ, 14 ਅਪਰੈਲ ਨੂੰ ਵਿਸਾਖੀ, 14 ਅਪਰੈਲ ਨੂੰ ਜਨਮ ਦਿਨ ਡਾ. ਬੀ.ਆਰ. ਅੰਬੇਡਕਰ, 19 ਅਪਰੈਲ ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ, 1 ਮਈ ਨੂੰ ਮਈ ਦਿਵਸ, 27 ਮਈ ਨੂੰ ਬਕਰ-ਈਦ, 18 ਜੂਨ ਨੂੰ ਸ਼ਹੀਦੀ ਦਿਵਸ ਗੁਰੂ ਅਰਜਨ ਦੇਵ ਜੀ, 29 ਜੂਨ ਨੂੰ ਕਬੀਰ ਜੈਯੰਤੀ, 31 ਜੁਲਾਈ ਨੂੰ ਸ਼ਹੀਦੀ ਦਿਹਾੜਾ ਸ਼ਹੀਦ ਉੂਧਮ ਸਿੰਘ, 15 ਅਗਸਤ ਨੂੰ ਆਜ਼ਾਦੀ ਦਿਹਾੜਾ, 4 ਸਤੰਬਰ ਨੂੰ ਜਨਮ ਅਸ਼ਟਮੀ, 2 ਅਕਤੂਬਰ ਨੂੰ ਗਾਂਧੀ ਜੈਯੰਤੀ, 11 ਅਕਤੂਬਰ ਨੂੰ ਮਹਾਰਾਜ ਅਗਰਸੈਨ ਜੈਯੰਤੀ, 20 ਅਕਤੂਬਰ ਨੂੰ ਦਸਹਿਰਾ, 26 ਅਕਤੂਬਰ ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕੀ, 8 ਨਵੰਬਰ ਨੂੰ ਦੀਵਾਲੀ, 9 ਨਵੰਬਰ ਨੂੰ ਵਿਸ਼ਵਕਰਮਾ ਦਿਵਸ, 16 ਨਵੰਬਰ ਨੂੰ ਸ਼ਹੀਦੀ ਦਿਵਸ ਕਰਤਾਰ ਸਿੰਘ ਸਰਾਭਾ, 24 ਨਵੰਬਰ ਨੂੰ ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ (ਗੁਰਪੁਰਬ), 14 ਦਸੰਬਰ ਨੂੰ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ, 25 ਦਸੰਬਰ ਨੂੰ ਕ੍ਰਿਸਸਮ ਅਤੇ 28 ਦਸੰਬਰ ਨੂੰ ਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਛੁੱਟੀ ਹੋਵੇਗੀ।

ਰਾਖਵੀਆਂ ਛੁੱਟੀਆਂ ਦੀ ਸੂਚੀ

ਪੰਜਾਬ ਸਰਕਾਰ ਦੇ ਅਧਿਕਾਰੀ ਵੱਲੋਂ ਜਾਰੀ ਆਦੇਸ਼ ਅਨੁਸਾਰ ਰਾਖਵੀਂ ਛੁੱਟੀਆਂ ’ਚ 1 ਜਨਵਰੀ ਨੂੰ ਨਵਾਂ ਸਾਲ ਦਿਵਸ, 13 ਜਨਵਰੀ ਨੂੰ ਲੋਹੜੀ, 17 ਜਨਵਰੀ ਨੂੰ ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ, 23 ਜਨਵਰੀ ਨੂੰ ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ, 4 ਮਾਰਚ ਨੂੰ ਹੋਲਾ-ਮੁਹੱਲਾ, 8 ਮਾਰਚ ਨੂੰ ਅੰਤਰ-ਰਾਸ਼ਟਰੀ ਮਹਿਲਾ ਦਿਵਸ, 1 ਮਈ ਨੂੰ ਬੁੱਧ ਪੂਰਨਿਮਾ, 25 ਜੂਨ ਨੂੰ ਨਿਰਜਲਾ ਇਕਾਦਸ਼ੀ, 26 ਜੂਨ ਨੂੰ ਮੁਹੱਰਮ, 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ, 26 ਅਗਸਤ ਨੂੰ ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ, 5 ਸਤੰਬਰ ਨੂੰ ਜਨਮ ਦਿਵਸ ਬਾਬਾ ਜੀਵਨ ਸਿੰਘ, 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਉਤਸਵ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਰਾਗੜ੍ਹੀ ਦਿਵਸ, 15 ਸਤੰਬਰ ਨੂੰ ਸੰਵਤਸਰੀ ਦਿਵਸ, 20 ਸਤੰਬਰ ਨੂੰ ਜਨਮ ਦਿਵਸ ਬਾਬਾ ਸ੍ਰੀ ਚੰਦ ਜੀ, 25 ਸਤੰਬਰ ਨੂੰ ਅਨੰਤ ਚਤੂਰਦਸ਼ੀ, 28 ਸਤੰਬਰ ਨੂੰ ਜਨਮ ਦਿਵਸ ਸ਼ਹੀਦ ਭਗਤ ਸਿੰਘ, 16 ਅਕਤੂਬਰ ਨੂੰ ਜਨਮ ਦਿਵਸ ਬਾਬਾ ਬੰਦਾ ਸਿੰਘ ਬਹਾਦਰ, 27 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ਗੁਰੂ ਰਾਮਦਾਸ ਜੀ, 29 ਅਕਤੂਬਰ ਨੂੰ ਕਰਵਾ ਚੌਥ, 1 ਨਵੰਬਰ ਨੂੰ ਨਵਾਂ ਪੰਜਾਬ ਦਿਵਸ, 9 ਨਵੰਬਰ ਨੂੰ ਗੌਵਰਧਨ ਪੂਜਾ, 11 ਨਵੰਬਰ ਨੂੰ ਗੁਰੂ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ, 15 ਨਵੰਬਰ ਨੂੰ ਛੱਠ ਪੂਜਾ, 20 ਨਵੰਬਰ ਨੂੰ ਜਨਮ ਦਿਵਸ ਸੰਤ ਨਾਮ ਦੇਵ ਅਤੇ 26 ਤੇ 27 ਦਸੰਬਰ ਨੂੰ ਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਛੁੱਟੀ ਹੋਵੇਗੀ।

Advertisement

Advertisement
Advertisement
×