ਪੰਜਾਬ ਸਿੱਖਿਆ ਬੋਰਡ ਵੱਲੋਂ ਮਾਈਗ੍ਰੇਸ਼ਨ ਲਈ ਸਮਾਂ ਸਾਰਣੀ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਨਲਾਈਨ ਮਾਈਗ੍ਰੇਸ਼ਨ ਸਬੰਧੀ ਸਮਾਂ ਸਾਰਣੀ ਜਾਰੀ ਕੀਤੀ ਹੈ। ਬੋਰਡ ਦੇ ਬੁਲਾਰੇ ਅਨੁਸਾਰ ਸੈਸ਼ਨ 2025-26 ਲਈ ਅੱਠਵੀ ਤੋਂ ਬਾਰ੍ਹਵੀਂ ਲਈ ਬੋਰਡ ਨਾਲ ਸਬੰਧਤ ਸਕੂਲਾਂ ਲਈ ਆਨਲਾਈਨ ਸਕੂਲ...
Advertisement
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਮੂਹ ਸਕੂਲਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਨਲਾਈਨ ਮਾਈਗ੍ਰੇਸ਼ਨ ਸਬੰਧੀ ਸਮਾਂ ਸਾਰਣੀ ਜਾਰੀ ਕੀਤੀ ਹੈ। ਬੋਰਡ ਦੇ ਬੁਲਾਰੇ ਅਨੁਸਾਰ ਸੈਸ਼ਨ 2025-26 ਲਈ ਅੱਠਵੀ ਤੋਂ ਬਾਰ੍ਹਵੀਂ ਲਈ ਬੋਰਡ ਨਾਲ ਸਬੰਧਤ ਸਕੂਲਾਂ ਲਈ ਆਨਲਾਈਨ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਨ ਲਈ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ। ਮਾਈਗ੍ਰੇਸ਼ਨ 31 ਅਕਤੂਬਰ ਤੱਕ 1000 ਰੁਪਏ ਨਾਲ ਅਤੇ 1 ਤੋਂ 28 ਨਵੰਬਰ ਤੱਕ 2000 ਰੁਪਏ ਨਾਲ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਅੰਤਿਮ ਮਿਤੀ 28 ਨਵੰਬਰ ਹੀ ਰਹੇਗੀ। ਇਸ ਲਈ ਇਹ ਕੰਮ ਅੰਤਿਮ ਮਿਤੀ ਤੱਕ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ, ਕਿਉਂਕਿ ਜੇ ਕੋਈ ਮਾਈਗ੍ਰੇਸ਼ਨ ਕਿਸੇ ਵੀ ਕਾਰਨ ਕਰਕੇ ਕਰਨ ਤੋਂ ਰਹਿ ਜਾਂਦੀ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ, ਕਰਮਚਾਰੀ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਦਾਇਤਾਂ, ਵਿਧੀ ਅਤੇ ਸ਼ਡਿਊਲ ਸਕੂਲਾਂ ਦੀ ਲਾਗਇਨ ਆਈਡੀ ਅਤੇ ਬੋਰਡ ਦੀ ਵੈਬਸਾਈਟ ’ਤੇ ਜਾਣਕਾਰੀ ਸਹਿਤ ਉਪਲੱਬਧ ਹਨ।
Advertisement
Advertisement
×