ਦਿਲਜੀਤ ਦੋਸਾਂਝ ਦੇ ਹੱਕ ’ਚ ਨਿੱਤਰੀ ਪੰਜਾਬ ਭਾਜਪਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਜੂਨ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ-3 ’ਤੇ ਪਾਬੰਦੀ ਲਾਉਣ ਦੀ ਮੰਗ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਅਦਾਕਾਰ ਦੀ ਹਮਾਇਤ ਵਿੱਚ ਨਿੱਤਰ ਆਈ ਹੈ। ਅੱਜ ਪੰਜਾਬ ਭਾਜਪਾ ਦੇ ਸੱਭਿਆਚਾਰ ਸੈੱਲ ਦੇ ਕਨਵੀਨਰ ਤੇ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
Advertisement
ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ਸਰਦਾਰ ਜੀ-3 ’ਤੇ ਪਾਬੰਦੀ ਲਾਉਣ ਦੀ ਮੰਗ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਅਦਾਕਾਰ ਦੀ ਹਮਾਇਤ ਵਿੱਚ ਨਿੱਤਰ ਆਈ ਹੈ। ਅੱਜ ਪੰਜਾਬ ਭਾਜਪਾ ਦੇ ਸੱਭਿਆਚਾਰ ਸੈੱਲ ਦੇ ਕਨਵੀਨਰ ਤੇ ਅਦਾਕਾਰ ਹੌਬੀ ਧਾਲੀਵਾਲ ਨੇ ਇੱਥੇ ਦਿਲਜੀਤ ਦੋਸਾਂਝ ਦੀ ਹਮਾਇਤ ਦਾ ਐਲਾਨ ਕੀਤਾ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਦਿਲਜੀਤ ਸਿਰਫ ਅਦਾਕਾਰ ਨਹੀਂ, ਸਗੋਂ ਭਾਰਤ ਤੇ ਪੰਜਾਬੀ ਸਭਿਆਚਾਰ ਦਾ ਗੌਰਵਮਈ ਚਿਹਰਾ ਹੈ।
ਇਸ ਤਣਾਅਪੂਰਨ ਸਮੇਂ ਵਿੱਚ ਉਸ ਖ਼ਿਲਾਫ਼ ਗਲਤ ਦੋਸ਼ ਲਗਾ ਕੇ ਉਸ ਦੀ ਸ਼ਖਸੀਅਤ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਜਿਸ ਫ਼ਿਲਮ ਦੀ ਗੱਲ ਚੱਲ ਰਹੀ ਹੈ, ਉਸ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਕਾਫ਼ੀ ਪਹਿਲਾਂ ਹੋ ਚੁੱਕੀ ਸੀ, ਜਦੋਂ ਦੋਵਾਂ ਦੇਸ਼ਾਂ ਵਿੱਚ ਸਾਂਝੇ ਸੱਭਿਆਚਾਰਕ ਪ੍ਰੋਗਰਾਮ ਹੋ ਰਹੇ ਸਨ।
Advertisement
×