Punjab Assembly Session: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਮੰਗਲਵਾਰ ਸਵੇਰੇ 11 ਵਜੇ ਤੱਕ ਮੁਲਤਵੀ
Punjab Assembly Session: ਸਦੀਵੀ ਵਿਛੋੜਾ ਦੇਣ ਵਾਲੇ ਸਿਆਸੀ, ਧਾਰਮਿਕ, ਸਮਾਜਿਕ ਅਤੇ ਸੁਤੰਤਰਤਾ ਸੰਗਰਾਮੀਆਂ ਨੂੰ ਦਿੱਤੀ ਸਰਧਾਂਜਲੀੁ; ਮੰਤਰੀਆਂ ਨੇ ਪ੍ਰਸ਼ਨ ਕਾਲ ਦੌਰਾਨ ਦਿੱਤੇ ਸਵਾਲਾਂ ਦੇ ਜਵਾਬ; ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਕੈਬਨਿਟ ਮੰਤਰੀ ਡਾ.ਰਵਜੋਤ ਸਿੰਘ ਵੱਲੋਂ ਸਦਨ ਵਿਚ ਦੋ ਰਿਪੋਰਟਾਂ ਪੇਸ਼
ਆਤਿਸ਼ ਗੁਪਤਾ
ਚੰਡੀਗੜ੍ਹ, 24 ਫਰਵਰੀ
Punjab Assembly Session ਪੰਜਾਬ ਵਿਧਾਨ ਸਭਾ ਦੇ ਦੋ ਦਿਨਾ ਇਜਲਾਸ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਏ ਆਜ਼ਾਦੀ ਘੁਲਾਟੀਆਂ ਅਤੇ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸਰਧਾਂਜਲੀ ਭੇਟ ਕੀਤੇ ਜਾਣ ਨਾਲ ਹੋਈ। ਇਸ ਮਗਰੋਂ ਸੈਸ਼ਨ ਨੂੰ ਬਾਅਦ ਦੁਪਹਿਰ12:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
ਪੰਜਾਬ ਅਸੈਂਬਲੀ ਸੈਸ਼ਨ ਲਾਈਵ:-
ਸੈਸ਼ਨ ਦੀ ਸ਼ੁਰੂਆਤ ਵਿਚ ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਨ੍ਹਾਂ ਵਿਚ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਬੱਸੀ (ਗੋਗੀ), ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਧਰਮ ਪਾਲ ਸੱਭਰਵਾਲ, ਸਾਬਕਾ ਮੰਤਰੀ ਅਤੇ ਰਾਜ ਸਭਾ ਮੈਂਬਰ, ਅਜੈਬ ਸਿੰਘ ਮੁਖਮੈਲਪੁਰਾ ਸਾਬਕਾ ਮੰਤਰੀ, ਹਰਵਿੰਦਰ ਸਿੰਘ ਹੰਸਪਾਲ ਸਾਬਕਾ ਰਾਜ ਸਭਾ ਮੈਂਬਰ, ਜੋਗਿੰਦਰ ਪਾਲ ਜੈਨ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਬੁੱਟਰ ਸਾਬਕਾ ਵਿਧਾਇਕ, ਭਾਗ ਸਿੰਘ ਸਾਬਕਾ ਵਿਧਾਇਕ, ਆਜ਼ਾਦੀ ਘੁਲਾਟੀਏ ਕਰਨੈਲ ਸਿੰਘ, ਆਜ਼ਾਦੀ ਘੁਲਾਟੀਏ ਕਿੱਕਰ ਸਿੰਘ, ਆਜ਼ਾਦੀ ਘੁਲਾਟੀਏ ਕੇਹਰ ਸਿੰਘ, ਜਰਨੈਲ ਸਿੰਘ ਚਿੱਤਰਕਾਰ ਅਤੇ ਹੋਰ ਸ਼ਾਮਲ ਹਨ।
ਸੈਸ਼ਨ ਬਾਅਦ ਦੁਪਹਿਰ 12:30 ਵਜੇ ਮੁੜ ਜੁੜਿਆ ਤਾਂ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਵਿਧਾਇਕਾਂ ਵੱਲੋਂ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਚੁੱਕਿਆ ਗਿਆ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਕੈਬਨਿਟ ਮੰਤਰੀ ਡਾ.ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਦੋ ਰਿਪੋਰਟਾਂ ਵੀ ਪੇਸ਼ ਕੀਤੀਆਂ। ਇਸ ਮਗਰੋਂ ਸਦਨ ਦੀ ਕਾਰਵਾਈ ਮੰਗਲਵਾਰ ਸਵੇੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।