ਪੁਆਧੀ ਸੱਥ ਸਨਮਾਨ ਸਮਾਗਮ 30 ਨੂੰ
ਪੁਆਧੀ ਪੰਜਾਬੀ ਸੱਥ ਮੁਹਾਲੀ ਦਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 22ਵਾਂ ਸਾਲਾਨਾ ਸਨਮਾਨ ਸਮਾਗਮ-2025 ਚੰਡੀਗੜ੍ਹ ਦੇ ਸੈਕਟਰ 38 ਬੀ ਦੇ ਗੁਰਦੁਆਰਾ ਸਾਹਿਬ ਸ਼ਾਹਪੁਰ ਵਿੱਚ 30 ਨਵੰਬਰ ਨੂੰ ਸਵੇਰੇ ਸਾਢੇ ਦਸ ਵਜੇ ਕੀਤਾ ਜਾਵੇਗਾ। ਸੱਥ ਮੁਖੀ ਸ਼੍ਰੋਮਣੀ ਸਾਹਿਤਕਾਰ...
ਪੁਆਧੀ ਪੰਜਾਬੀ ਸੱਥ ਮੁਹਾਲੀ ਦਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 22ਵਾਂ ਸਾਲਾਨਾ ਸਨਮਾਨ ਸਮਾਗਮ-2025 ਚੰਡੀਗੜ੍ਹ ਦੇ ਸੈਕਟਰ 38 ਬੀ ਦੇ ਗੁਰਦੁਆਰਾ ਸਾਹਿਬ ਸ਼ਾਹਪੁਰ ਵਿੱਚ 30 ਨਵੰਬਰ ਨੂੰ ਸਵੇਰੇ ਸਾਢੇ ਦਸ ਵਜੇ ਕੀਤਾ ਜਾਵੇਗਾ।
ਸੱਥ ਮੁਖੀ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਅਤੇ ਸਕੱਤਰ ਪ੍ਰਿੰ. ਗੁਰਮੀਤ ਸਿੰਘ ਖਰੜ ਅਨੁਸਾਰ ਇਸ ਵਰ੍ਹੇ ਗਿਆਨੀ ਸਾਹਿਬ ਸਿੰਘ ਗੁਰਮਤਿ ਵਿਦਵਾਨ ਸ਼ਾਹਬਾਦ ਮਾਰਕੰਡਾ ਨੂੰ ਸਾਹਿਤਕਾਰ ਗੁਰਬਖਸ਼ ਸਿੰਘ ਕੇਸਰੀ ਪੁਰਸਕਾਰ, ਸੇਵਾਮੁਕਤ ਆਈ ਏ ਐਸ ਕਾਹਨ ਸਿੰਘ ਪੰਨੂ ਨੂੰ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਸੰਪਾਦਕ ਪੰਜਾਬੀ ਜਾਗਰਣ ਵਰਿੰਦਰ ਸਿੰਘ ਵਾਲੀਆ ਨੂੰ ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ, ਢਾਡੀ ਬਲਦੇਵ ਸਿੰਘ ਸੁੰਡਰਾਂ ਨੂੰ ਭਗਤ ਆਸਾ ਰਾਮ ਪੁਰਸਕਾਰ (ਬਾਬਾ ਪ੍ਰਤਾਪ ਸਿੰਘ ਬੈਦਵਾਣ ਦੀ ਯਾਦ ਵਿੱਚ), ਸੰਗੀਤ ਅਧਿਆਪਕ ਗੁਰਮੀਤ ਸਿੰਘ ਖਾਲਸਾ ਕਿਸ਼ਨਗੜ੍ਹ ਨੂੰ ਮਾਸਟਰ ਰਘਬੀਰ ਸਿੰਘ ਬੈਦਵਾਣ ਪੁਰਸਕਾਰ ਅਤੇ ਬੀਬਾ ਸਿਮਰਨ ਨਗਾਰੀ ਸਬ-ਇੰਸਪੈਕਟਰ ਪੰਜਾਬ ਪੁਲੀਸ ਨੂੰ ਸਰਦਾਰਨੀ ਰਵਿੰਦਰ ਕੌਰ ਪੁਰਸਕਾਰ ਦਿੱਤਾ ਜਾਵੇਗਾ।
ਇਸ ਵਾਰ ਪੁਸਤਕ ਪੁਰਸਕਾਰ ਮਨਜੀਤ ਕੌਰ ਅੰਬਾਲਵੀ ਦੇ ਬਾਲ-ਨਾਟਕ ਸੰਗ੍ਰਹਿ ‘ਮਿੱਟੀ ਬੋਲ ਪਈ’ ਨੂੰ ਅਤੇ ਨਿਰੰਜਣ ਸਿੰਘ ਸੈਲਾਨੀ ਵੱਲੋਂ ਅਨੁਵਾਦਕ ਨਾਵਲ ‘ਪਾਰੂ ਦੇ ਲਈ ਕਾਲਾ ਗੁਲਾਬ’ ਨੂੰ ਦੇਣ ਲਈ ਚੁਣਿਆ ਗਿਆ। ‘ਪੁਆਧ: ਖਾਲਸਾ ਪੰਥ ਦੀ ਜਨਮ ਭੂਮੀ’ ਸੰਪਾਦਕ ਮਨਮੋਹਨ ਸਿੰਘ ਦਾਊਂ, ਡਾ. ਮੁਖਤਿਆਰ ਸਿੰਘ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ‘ਸਿੱਖ ਇਤਿਹਾਸ ਦੇ ਅਜਬ ਪੰਨੇ’ ਲੋਕ-ਅਰਪਣ ਕੀਤੀਆਂ ਜਾਣਗੀਆਂ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਦੀਪਇੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸੇਵਾਮੁਕਤ, ਸਾਬਕਾ ਡੀਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਲਖਮੀਰ ਸਿੰਘ ਸਿੱਧੂ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਸੇਵਾਮੁਕਤ ਆਈ ਏ ਐੱਸ ਜੀ ਕੇ ਸਿੰਘ ਕਰਨਗੇ। ਸੱਥ ਦਾ ਸੋਵੀਨਰ ਵੀ ਲੋਕ-ਅਰਪਣ ਕੀਤਾ ਜਾਵੇਗਾ।

