ਮਨਾਲੀ ’ਚ ਪੀਆਰਟੀਸੀ ਦੀ ਬੱਸ ਡਰਾਈਵਰ ਤੇ ਕੰਡਕਟਰ ਸਣੇ 6 ਦਿਨ ਤੋਂ ਲਾਪਤਾ, ਬਿਆਸ ਦਰਿਆ ’ਚ ਰੁੜਨ ਦਾ ਖ਼ਦਸ਼ਾ
ਸਰਬਜੀਤ ਸਿੰਘ ਭੰਗੂ ਪਟਿਆਲਾ, 13 ਜੁਲਾਈ ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਚੰਡੀਗੜ੍ਹ ਡਿਪੂ ਦੀ ਬੱਸ ਡਰਾਈਵਰ ਤੇ ਕੰਡਕਟਰ ਸਣੇ 6 ਦਿਨਾ ਤੋਂ ਲਾਪਤਾ ਹੈ, ਜਿਸ ਦੇ ਬਿਆਸ ਦਰਿਆ ਵਿਚ ਰੁੜਨ ਦਾ ਖ਼ਦਸ਼ਾ ਹੈ। ਬਿਆਸ ਦਰਿਆ ਵਿਚ ਫਸੀ ਬੱਸ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੁਲਾਈ
Advertisement
ਸਵਾਰੀਆਂ ਲੈ ਕੇ ਮਨਾਲੀ ਗਈ ਪੀਆਰਟੀਸੀ ਦੀ ਚੰਡੀਗੜ੍ਹ ਡਿਪੂ ਦੀ ਬੱਸ ਡਰਾਈਵਰ ਤੇ ਕੰਡਕਟਰ ਸਣੇ 6 ਦਿਨਾ ਤੋਂ ਲਾਪਤਾ ਹੈ, ਜਿਸ ਦੇ ਬਿਆਸ ਦਰਿਆ ਵਿਚ ਰੁੜਨ ਦਾ ਖ਼ਦਸ਼ਾ ਹੈ। ਬਿਆਸ ਦਰਿਆ ਵਿਚ ਫਸੀ ਬੱਸ ਤੇ ਇਕ ਲਾਸ਼ ਵੀ ਵੇਖੀ ਗਈ ਹੈ ਪਰ ਸਥਿਤੀ ਹਾਲੇ ਸਪਸ਼ਟ ਨਹੀਂ ਹੈ।ਪੀਆਰਟੀਸੀ ਦੇ ਪਟਿਆਲਾ ਸਥਿਤ ਹੈੱਡ ਕੁਆਰਟਰ ਤੋਂ ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਇਹ ਬੱਸ ਸਵਾਰੀਆਂ ਲੈ ਕੇ 7 ਜੁਲਾਈ ਨੂੰ ਮਨਾਲੀ ਗਈ ਸੀ। ਸਵਾਰੀਆਂ ਉਤਰਨ ਮਗਰੋਂ ਜਦੋਂ ਬੱਸ ਉਥੇ ਹੀ ਰੁਕੀ ਹੋਈ ਸੀ ਤਾਂ ਢਿੱਗਾਂ ਡਿੱਗਣ ਖਿਸਕਨ ਇਹ ਦਰਿਆ ਵਿੱਚ ਰੁੜ ਗਈ। ਬੱਸ ਦੇ ਜਿਸ ਡਰਾਈਵਰ ਤੇ ਕੰਡਕਟਰ ਨਾਲ 8 ਜੁਲਾਈ ਤੋਂ ਬਾਅਦ ਕੋਈ ਰਾਬਤਾ ਨਹੀਂ ਹੀ ਸਕਿਆ। ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ ਮੁਤਾਬਕ ਟੀਮ ਘਟਨਾ ਸਥਾਨ 'ਤੇ ਭੇਜੀ ਗਈ ਹੈ। ਬਾਅਦ ਦੁਪਹਿਰ ਸਥਿਤੀ ਸਪਸ਼ਟ ਹੋ ਜਾਵੇਗੀ।
Advertisement
×