DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੋਲ ਪਲਾਜ਼ਾ ਬੰਦ ਕਰਨ ਜਾਂਦੇ ਧਰਨਾਕਾਰੀ ਪੁਲੀਸ ਵੱਲੋਂ ਗ੍ਰਿਫਤਾਰ

ਪਹਿਲਾਂ ਗ੍ਰਿਫਤਾਰ ਕੀਤੇ 38 ਧਰਨਾਕਾਰੀ ਜੇਲ੍ਹ ਭੇਜੇ
  • fb
  • twitter
  • whatsapp
  • whatsapp
Advertisement
ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਵੜਿੰਗ ਟੋਲ ਪਲਾਜ਼ਾ ਨੂੰ ਬੰਦ ਕਰਨ ਲਈ ਧਰਨਾ ਲਾਉਣ ਜਾ ਰਹੇ ਧਰਨਾਕਾਰੀਆਂ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਜਾਰੀ ਧਰਨਾ ਜਬਰੀ ਚੁਕਾਉਂਦਿਆਂ ਪੁਲੀਸ ਵੱਲੋਂ 38 ਧਰਨਾਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਲੜੀ ਤਹਿਤ ਅੱਜ ਮੁੜ ਧਰਨਾ ਲਾਉਣ ਜਾਂਦੇ ਕਰੀਬ 30 ਧਰਨਾਕਾਰੀਆਂ ਨੂੰ ਥਾਣਾ ਬਰੀਵਾਲਾ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ’ਤੇ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੱਲੋਂ ਇਕ ਵੀਡੀਓ ਰਾਹੀਂ ਚਿਤਵਾਨੀ ਦਿੱਤੀ ਗਈ ਸੀ ਕਿ ਜੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਨਾ ਛੱਡਿਆ ਅਤੇ ਟੋਲ ਪਲਾਜ਼ਾ ਬੰਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਤਹਿਤ ਅੱਜ ਵੱਡੀ ਗਿਣਤੀ ਕਿਸਾਨ ਟੋਲ ਪਲਾਜ਼ਾ ਬੰਦ ਕਰਨ ਲਈ ਲਾਗਲੇ ਪਿੰਡ ਝਬੇਲਵਾਲੀ ਵਿਖੇ ਬੈਠਕ ਕਰ ਰਹੇ ਸਨ ਤਾਂ ਥਾਣਾ ਬਰੀਵਾਲਾ ਦੀ ਪੁਲੀਸ ਨੇ ਕਰੀਬ 30 ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ।
ਇਸ ਦੌਰਾਨ ਜਥੇਬੰਦੀ ਦੇ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ 2017 ਤੋਂ ਚੱਲ ਰਿਹਾ ਹੈ। ਉਸ ਵੇਲੇ ਟੋਲ ਕੰਪਨੀ ਨੇ ਇਸ ਸੜਕ ’ਤੇ ਸਥਿਤ ਵੱਡੀਆਂ ਨਹਿਰਾਂ ਰਾਜਸਥਾਨ ਫੀਡਰ ਅਤੇ ਸਰਹੰਦ ਕੈਨਾਲ ’ਤੇ ਨਵੇਂ ਪੁੱਲ ਬਣਾਉਣੇ ਸਨ, ਪਰ ਕੰਪਨੀ ਨੇ ਪੁਲ ਨਹੀਂ ਬਣਾਏ। ਪੁਲ ਨਾ ਬਨਣ ਕਾਰਨ ਸਤੰਬਰ 2023 ਵਿੱਚ ਇਕ ਬੱਸ ਨਹਿਰ ਵਿੱਚ ਡਿੱਗ ਗਈ ਸੀ ਅਤੇ 8 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਹੋਰ ਵੀ ਕਈ ਹਾਦਸੇ ਹੋ ਚੁੱਕੇ ਹਨ ਅਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।
ਇਹ ਪੁਲ ਬਣਾਉਣ ਦੀ ਮੰਗ ਨੂੰ ਲੈ ਜਥੇਬੰਦੀ ਵੱਲੋਂ 27 ਅਗਸਤ ਤੋਂ ਟੋਲ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਸੀ, ਬੀਤੇ ਦਿਨ ਨੂੰ ਪ੍ਰਸ਼ਾਸਨ ਵੱਲੋਂ ਜ਼ਬਰੀ ਗ੍ਰਿਫਤਾਰੀਆਂ ਕਰਕੇ ਟੋਲ ਚਾਲੂ ਕਰਵਾ ਦਿੱਤਾ ਗਿਆ ਸੀ। ਪੁਲੀਸ ਵੱਲੋਂ ਅੱਜ 30 ਤੋਂ ਵੱਧ ਬੰਦੇ ਗ੍ਰਿਫਤਾਰ ਕਰਕੇ ਥਾਣਾ ਬਰੀਵਾਲਾ ਵਿਖੇ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲਾਂ ਦਾ ਨਿਰਮਾਣ ਮੁਕੰਮਲ ਨਹੀਂ ਹੁੰਦਾ ਉਹ ਸੰਘਰਸ਼ ਜਾਰੀ ਰੱਖਣਗੇ।

38 ਧਰਨਾਕਾਰੀ ਜੇਲ੍ਹ ਭੇਜੇ

ਪੁਲੀਸ ਵੱਲੋਂ ਪਹਿਲਾਂ ਗ੍ਰਿਫਤਾਰ ਕੀਤੇ 38 ਧਰਨਾਕਾਰੀਆਂ ਨੂੰ ਅੱਜ ਐੱਸਡੀਐੱਮ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਨੇ 15 ਸਤੰਬਰ ਤੱਕ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਹੈ। ਇੰਨ੍ਹਾਂ ਬੰਦੀਆਂ ਵਿੱਚੋਂ 14 ਖ਼ਿਲਾਫ਼ ਥਾਣਾ ਬਰੀਵਾਲਾ ਵਿਖੇ ਅਤੇ 24 ਖ਼ਿਲਾਫ਼ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਕੇਸ ਦਰਜ ਹਨ।
ਇਸ ਦੌਰਾਨ ਧਰਨਾਕਾਰੀ ਭਾਕਿਯੂ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ, ਬਲਾਕ ਪ੍ਰਧਾਨ ਜਸਵੀਰ ਸਿੰਘ ਵੱਟੂ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਜੰਮੂਆਣਾ, ਰਾਜਵੀਰ ਸਿੰਘ ਉਦੇਕਰਨ, ਇੰਦਰਜੀਤ ਸਿੰਘ ਹਰਾਜ, ਹਰਗੋਬਿੰਦ ਸਿੰਘ ਹਰੀਕੇ ਕਲਾਂ ਕਨਵੀਨਰ, ਸੰਤੋਖ ਢਿੱਲੋਂ, ਗੁਰਾਂਦਿੱਤਾ ਸਿੰਘ ਹਰੀਕੇ ਕਲਾਂ, ਬਲਵੰਤ ਸਿੰਘ, ਪਿਆਰਾ ਸਿੰਘ, ਸੰਦੀਪ ਸਿੰਘ ਬਰੀਵਾਲਾ, ਜਸਵੀਰ ਸਿੰਘ ਜੱਸਾ, ਹਰਜਿੰਦਰ ਸਿੰਘ, ਗੁਰਾ ਸਿੰਘ ਵੜਿੰਗ ਹੋਰਾਂ ਵੱਲੋਂ ਆਪਣੀਆਂ ਜ਼ਮਾਨਤਾਂ ਕਰਾਉਣ ਤੋਂ ਨਾਂਹ ਕਰਨ ’ਤੇ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੈ।
Advertisement
×