DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਟੇਸ਼ਨ ਅਲਾਟ ’ਚ ਦੇਰ ਕਾਰਨ ਪਦ-ਉੱਨਤ ਲੈਕਚਰਾਰ ਖ਼ਫ਼ਾ

ਅਧਿਆਪਕ ਦਲ ਨੇ ਮੁੱਖ ਮੰਤਰੀ ਤੋਂ ਦਖ਼ਲ ਮੰਗਿਆ
  • fb
  • twitter
  • whatsapp
  • whatsapp
Advertisement

ਸਰਕਾਰ ਵੱਲੋਂ ਨਿਰਧਾਰਿਤ ਸਮੇਂ ਵਿਚ ਬਦਲੀਆਂ ਨਾ ਕਰਨ ਅਤੇ ਸਮੇਂ ਸਿਰ ਤਰੱਕੀਆਂ ਕਰਨ ’ਚ ਅਸਫਲ ਰਹਿਣ ਤੋਂ ਬਾਅਦ ਹੁਣ ਪਦ-ਉਨਤ ਹੋਏ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨ ਅਲਾਟ ਕਰਨ ਵਿੱਚ ਹੋ ਰਹੀ ਦੇਰੀ ਕਾਰਨ ਅਧਿਆਪਕ ਵਰਗ ਵਿੱਚ ਰੋਸ ਹੈ। ਅਧਿਆਪਕ ਦਲ ਪੰਜਾਬ ਨੇ ਸਿੱਖਿਆ ਵਿਭਾਗ ਦੀ ਨਿਖੇਧੀ ਕਰਦਿਆਂ ਪਦ-ਉਨਤ ਹੋਏ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨ ਅਲਾਟ ਕਰਨ ਦੀ ਮੰਗ ਕੀਤੀ ਹੈ। ਅਧਿਆਪਕ ਦਲ ਦੇ ਸੂਬਾ ਪ੍ਰਧਾਨ ਗੁਰਜੰਟ ਸਿੰਘ ਵਾਲੀਆ, ਸਕੱਤਰ ਜਨਰਲ ਹਰਜੰਟ ਸਿੰਘ ਬੌਡੇ ਅਤੇ ਸੂਬਾ ਜਨਰਲ ਸਕੱਤਰ ਵਰਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਵਿਭਾਗ ਤੋਂ ਨਾ ਸਮੇਂ ਸਿਰ ਬਦਲੀਆਂ ਸੰਭਵ ਹੋ ਸਕੀਆਂ, ਨਾ ਨਿਯੁਕਤੀਆਂ ਅਤੇ ਨਾ ਹੀ ਤਰੱਕੀਆਂ। ਜੂਨ ਦੇ ਮਹੀਨੇ ਹੋਣ ਵਾਲੀਆਂ ਬਦਲੀਆ ਸਤੰਬਰ ਦੇ ਮਹੀਨੇ ਕੀਤੀਆਂ ਜਾ ਰਹੀਆਂ ਹਨ ਜਦੋਂਕਿ ਤਰੱਕੀਆਂ ਦੀਆਂ ਲਿਸਟਾਂ ਵਾਰ-ਵਾਰ ਵਾਪਸ ਲੈਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ 1200 ਤੋਂ ਵੱਧ ਪ੍ਰਮੋਟ ਹੋਏ ਇਨ੍ਹਾਂ ਲੈਕਚਰਾਰਾਂ ਦੀਆ ਲਿਸਟਾਂ ਵਿਸ਼ਾਵਾਰ 19 ਜੁਲਾਈ, 5, 6 ਅਤੇ 7 ਅਗਸਤ ਨੂੰ ਜਾਰੀ ਹੋ ਚੁੱਕੀਆਂ ਹਨ ਪਰ ਕਿਸੇ ਨੂੰ ਵੀ ਹਾਲੇ ਤਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ, ਸਿਰਫ਼ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵਿੱਚ ਹਾਜ਼ਰ ਕਰਵਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ’ਚੋਂ ਕੁਝ ਤਾਂ 31 ਅਗਸਤ ਨੂੰ ਸੇਵਾਮੁਕਤ ਵੀ ਹੋ ਗਏ ਹਨ। ਅਧਿਆਪਕ ਦਲ ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਪਦ-ਉੱਨਤ ਲੈਕਚਰਾਰਾਂ ਨੂੰ ਜਲਦੀ ਤੋਂ ਜਲਦੀ ਸਟੇਸ਼ਨ ਚੋਣ ਲਈ ਬੁਲਾਇਆ ਜਾਵੇ ਅਤੇ ਸਾਰੇ ਖਾਲੀ ਸਟੇਸ਼ਨ ਦਿਖਾ ਕੇ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਚੋਣ ਕਰਵਾਈ ਜਾਵੇ। ਆਗੂਆਂ ਨੇ ਮੰਗ ਪੂਰੀ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

Advertisement
Advertisement
×