ਕੈਦੀਆਂ ਨੇ ਜੇਲ੍ਹ ਵਾਰਡਨ ਦੀ ਵਰਦੀ ਪਾੜੀ
ਕੇਂਦਰੀ ਜੇਲ੍ਹ ਕਪੂਰਥਲਾ ’ਚ ਕੈਦੀਆਂ ਨੇ ਜੇਲ੍ਹ ਵਾਰਡਨ ਤੋਂ ਮੋਬਾਈਲ ਖੋਹਣ ਦੀ ਜੱਦੋ-ਜਹਿਦ ਤਹਿਤ ਜੇਲ੍ਹ ਵਾਰਡਨ ਦੀ ਵਰਦੀ ਪਾੜ ਦਿੱਤੀ। ਇਸ ਮਾਮਲੇ ਵਿੱਚ ਕੋਤਵਾਲੀ ਕਪੂਰਥਲਾ ਨੇ ਪੰਜ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਕ ਸੂਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਬਲਦੇਵ ਸਿੰਘ...
Advertisement
ਕੇਂਦਰੀ ਜੇਲ੍ਹ ਕਪੂਰਥਲਾ ’ਚ ਕੈਦੀਆਂ ਨੇ ਜੇਲ੍ਹ ਵਾਰਡਨ ਤੋਂ ਮੋਬਾਈਲ ਖੋਹਣ ਦੀ ਜੱਦੋ-ਜਹਿਦ ਤਹਿਤ ਜੇਲ੍ਹ ਵਾਰਡਨ ਦੀ ਵਰਦੀ ਪਾੜ ਦਿੱਤੀ। ਇਸ ਮਾਮਲੇ ਵਿੱਚ ਕੋਤਵਾਲੀ ਕਪੂਰਥਲਾ ਨੇ ਪੰਜ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਕ ਸੂਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਬਲਦੇਵ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੈਦੀ ਸਾਜਨ ਸਿੰਘ ਕੋਲ਼ੋਂ ਪਾਬੰਦੀਸ਼ੁਦਾ ਚੀਜ਼ ਮਿਲੀ। ਇਸ ਦੌਰਾਨ ਕੈਦੀ ਨੇ ਵਾਰਡਨ ਅੰਗਰੇਜ਼ ਸਿੰਘ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਉਸਦੀ ਵਰਦੀ ਪਾੜ ਦਿੱਤੀ। ਜਿਸ ਸਬੰਧ ’ਚ ਪੁਲੀਸ ਨੇ ਸਾਜਨ ਸਿੰਘ ਵਾਸੀ ਛੋਟੀਆਂ ਕੋਤਭਾਈ, ਕਮਲਜੀਤ ਸਿੰਘ ਉਰਫ਼ ਕਮਲਦੀਪ ਵਾਸੀ ਬਹਿਮਨ, ਅਮਰੀਕ ਸਿੰਘ ਵਾਸੀ ਛੋਟੀਆਂ ਕੋਤਭਾਈ, ਜਗਪ੍ਰੀਤ ਸਿੰਘ ਵਾਸੀ ਸੇਤੇ ਮੇਹ ਝੁੱਹੀਆ ਅਤੇ ਗੁਰਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਮਾਲੜੀ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement
×