ਹਸਪਤਾਲ ’ਚੋਂ ਫ਼ਰਾਰ ਹਵਾਲਾਤੀ ਗ੍ਰਿਫ਼ਤਾਰ
ਇਥੇ ਟੀਬੀ ਹਸਪਤਾਲ ਵਿੱਚੋਂ ਇਲਾਜ ਦੌਰਾਨ ਫਰਾਰ ਹੋਏ ਹਵਾਲਾਤੀ ਨੂੰ ਥਾਣਾ ਮਜੀਠਾ ਰੋਡ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੰਗਤ ਰਾਮ ਉਰਫ ਮੋਗਾ ਵਾਸੀ ਡੇਰਾ ਸੈਦਾਂ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਇਸ ਮਾਮਲੇ ’ਚ...
Advertisement
ਇਥੇ ਟੀਬੀ ਹਸਪਤਾਲ ਵਿੱਚੋਂ ਇਲਾਜ ਦੌਰਾਨ ਫਰਾਰ ਹੋਏ ਹਵਾਲਾਤੀ ਨੂੰ ਥਾਣਾ ਮਜੀਠਾ ਰੋਡ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੰਗਤ ਰਾਮ ਉਰਫ ਮੋਗਾ ਵਾਸੀ ਡੇਰਾ ਸੈਦਾਂ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਇਸ ਮਾਮਲੇ ’ਚ ਥਾਣਾ ਮਜੀਠਾ ਰੋਡ ’ਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੰਗਤ ਰਾਮ ਨੂੰ ਕਪੂਰਥਲਾ ਦੀ ਸੈਂਟਰਲ ਜੇਲ੍ਹ ’ਚੋਂ ਇਲਾਜ ਲਈ ਅੰਮ੍ਰਿਤਸਰ ਦੇ ਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਇਹ ਮੁਲਜ਼ਮ ਜੇਲ੍ਹ ਪੁਲੀਸ ਦੀ ਗਾਰਦ ਨੂੰ ਚਕਮਾ ਦੇ ਕੇ ਭੱਜ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮਜੀਠਾ ਰੋਡ ਦੀ ਪੁਲੀਸ ਨੇ ਤਕਨੀਕੀ ਸੂਤਰਾਂ ਅਤੇ ਖੁਫੀਆ ਸਾਧਨਾਂ ਦੀ ਮਦਦ ਨਾਲ ਮੁਲਜ਼ਮ ਨੂੰ 24 ਘੰਟੇ ਵਿੱਚ ਹੀ ਕਾਬੂ ਕਰ ਲਿਆ ਹੈ।
Advertisement
Advertisement
×