ਹਸਪਤਾਲ ਦੇ ਵਾਰਡ ’ਚੋਂ ਕੈਦੀ ਫ਼ਰਾਰ
ਇੱਥੇ ਸਿਵਲ ਹਸਪਤਾਲ ਵਿੱਚ ਬਣੇ ਕੈਦੀ ਵਾਰਡ ਵਿੱਚੋਂ ਇਲਾਜ ਅਧੀਨ ਹਵਾਲਾਤੀ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਕੈਦੀ ਵਾਰਡ ਵਿੱਚ ਦਾਖ਼ਲ ਹਵਾਲਾਤੀ ਹਰਜੀਤ ਸਿੰਘ ਉਰਫ਼...
Advertisement
ਇੱਥੇ ਸਿਵਲ ਹਸਪਤਾਲ ਵਿੱਚ ਬਣੇ ਕੈਦੀ ਵਾਰਡ ਵਿੱਚੋਂ ਇਲਾਜ ਅਧੀਨ ਹਵਾਲਾਤੀ ਪੁਲੀਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਕੈਦੀ ਵਾਰਡ ਵਿੱਚ ਦਾਖ਼ਲ ਹਵਾਲਾਤੀ ਹਰਜੀਤ ਸਿੰਘ ਉਰਫ਼ ਜੀਤਾ ਵਾਸੀ ਮੁਹੱਲਾ ਚੱਠੂਆਂ ਵਾਲਾ, ਥਾਣਾ ਸਿਟੀ ਪੱਟੀ ਫ਼ਰਾਰ ਹੋ ਗਿਆ ਹੈ। ਕੈਦੀ ਨੂੰ ਥਾਣਾ ਮਖੂ ਅਧੀਨ ਜੁਡੀਸ਼ਲ ਹਿਰਾਸਤ ਵਿੱਚ ਰੱਖਿਆ ਗਿਆ ਸੀ ਅਤੇ ਉਹ 16 ਸਤੰਬਰ ਤੋਂ ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਸੀ। ਹਵਾਲਾਤੀ ਹਰਜੀਤ ਸਿੰਘ ਅੱਜ ਤੜਕੇ ਕਰੀਬ 2 ਵਜੇ ਸਹਾਇਕ ਥਾਣੇਦਾਰ ਦੀਦਾਰ ਸਿੰਘ ਅਤੇ ਸੀਨੀਅਰ ਸਿਪਾਹੀ ਸਵਰਨ ਸਿੰਘ ਦੀ ਕਥਿਤ ਅਣਗਹਿਲੀ ਕਾਰਨ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਾਰਵਾਈ ਕਰਦਿਆਂ ਫ਼ਰਾਰ ਹਵਾਲਾਤੀ ਸਣੇ ਸਹਾਇਕ ਥਾਣੇਦਾਰ ਦੀਦਾਰ ਸਿੰਘ ਅਤੇ ਸੀਨੀਅਰ ਸਿਪਾਹੀ ਸਵਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×