DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਬਕਾਰੀ ਤੋਂ ਮਾਲੀਆ ਵਧਾਉਣ ’ਚ ਨਾਕਾਮ ਰਹੀਆਂ ਪਿਛਲੀਆਂ ਸਰਕਾਰਾਂ: ਹਰਪਾਲ ਚੀਮਾ

ਵਿੱਤ ਮੰਤਰੀ ਵੱਲੋਂ ਤਿੰਨ ਵਰ੍ਹਿਆਂ ਵਿੱਚ ਆਬਕਾਰੀ ਮਾਲੀਆ 6254 ਕਰੋੜ ਤੋਂ ਵਧਾ ਕੇ 10,200 ਕਰੋੜ ਕਰਨ ਦਾਅਵਾ
  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 22 ਮਾਰਚ

Advertisement

ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ’ਚ ਲੰਬਾ ਸਮਾਂ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ ਸੂਬੇ ਦਾ ਆਬਕਾਰੀ ਤੋਂ ਮਾਲੀਆ ਵਧਾਉਣ ਵਿੱਚ ਨਾਕਾਮ ਰਹੀਆਂ ਹਨ। ਦੂਜੇ ਪਾਸੇ ‘ਆਪ’ ਨੇ ਪੰਜਾਬ ਦੀ ਸੱਤਾ ਸਾਂਭਦਿਆਂ ਹੀ ਸੂਬੇ ਵਿੱਚੋਂ ਸ਼ਰਾਬ ਮਾਫ਼ੀਆ ਖ਼ਤਮ ਕਰ ਦਿੱਤਾ ਅਤੇ ਆਬਕਾਰੀ ਤੋਂ ਮਾਲੀਏ ਵਿੱਚ 88 ਫ਼ੀਸਦ ਤੱਕ ਦਾ ਇਜ਼ਾਫ਼ਾ ਕੀਤਾ ਹੈ। ਇੱਥੇ ਪੰਜਾਬ ਭਵਨ ਵਿੱਚ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਵਿੱਤ ਵਰ੍ਹੇ 2021-2022 ਵਿੱਚ ਆਬਕਾਰੀ ਤੋਂ ਮਾਲੀਆ 6254 ਕਰੋੜ ਰੁਪਏ ਇਕੱਠਾ ਹੋਇਆ ਸੀ ਜਦੋਂ ਕਿ ‘ਆਪ’ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ 10200 ਕਰੋੜ ਰੁਪਏ ਤੋਂ ਵੱਧ ਇਕੱਠਾ ਕੀਤਾ ਹੈ। ਇਹ ਮਾਲੀਆ ਵਿੱਤ ਵਰ੍ਹੇ 2024-25 ਲਈ ਮਿੱਥੇ ਗਏ 10145 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਸ੍ਰੀ ਚੀਮਾ ਨੇ ਕਿਹਾ ਕਿ ਆਗਾਮੀ ਵਿੱਤ ਵਰ੍ਹੇ 2025-26 ’ਚ ਆਬਕਾਰੀ ਤੋਂ 11020 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ 20 ਮਾਰਚ ਤੱਕ 207 ਪ੍ਰਚੂਨ ਸ਼ਰਾਬ ਸਮੂਹਾਂ ਵਿੱਚੋਂ 179 ਨੂੂੰ ਨਿਲਾਮ ਕਰ ਦਿੱਤਾ ਹੈ। ਇਸ ਤਰ੍ਹਾਂ ਸਰਕਾਰ ਨੇ ਠੇਕਿਆਂ ਦੀ ਰਾਖਵੀਂ ਕੀਮਤ 7810 ਕਰੋੜ ਰੁਪਏ ਦੇ ਮੁਕਾਬਲੇ 8681 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ 871 ਕਰੋੜ ਰੁਪਏ ਵੱਧ ਹਨ। ਉਨ੍ਹਾਂ ਕਿਹਾ ਕਿ ਵਿੱਤ ਵਰ੍ਹੇ 2016-17 ਵਿੱਚ ਆਬਕਾਰੀ ਨੀਤੀ ਵਿੱਚ ਗੜਬੜੀਆਂ ਕਰਕੇ 400 ਕਰੋੜ ਰੁਪਏ ਦਾ ਚੂਨਾ ਲਗਾਇਆ ਗਿਆ ਸੀ। ਸਰਕਾਰ ਵੱਲੋਂ ਜੇ ਲੋੜ ਪਈ ਤਾਂ ਇਸ ਗੜਬੜੀ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਜਾਇਦਾਦਾਂ ਵੇਚ ਕੇ ਵਸੂਲੀ ਕੀਤੀ ਜਾਵੇਗੀ।

Advertisement
×