ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ
ਮੇਲਾ ਗ਼ਦਰੀ ਬਾਬਿਆਂ ਦਾ 34 ਵਰ੍ਹਿਆਂ ਦਾ ਸਫ਼ਰ ਸਰ ਕਰਦਾ ਹੋਇਆ 30 ਅਕਤੂਬਰ ਤੋਂ ਇਕ ਨਵੰਬਰ ਤੱਕ ਲਗਾਤਾਰ ਚੱਲੇਗਾ। ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਇਸ ਮੇਲੇ ਵਿੱਚ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ...
ਮੇਲਾ ਗ਼ਦਰੀ ਬਾਬਿਆਂ ਦਾ 34 ਵਰ੍ਹਿਆਂ ਦਾ ਸਫ਼ਰ ਸਰ ਕਰਦਾ ਹੋਇਆ 30 ਅਕਤੂਬਰ ਤੋਂ ਇਕ ਨਵੰਬਰ ਤੱਕ ਲਗਾਤਾਰ ਚੱਲੇਗਾ। ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਇਸ ਮੇਲੇ ਵਿੱਚ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ ਅਦਾ ਕਰਨਗੇ। ਇਸ ਮੌਕੇ ਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਸੰਬੋਧਨ ਕਰਨਗੇ। ਉਪਰੰਤ ਅਮੋਲਕ ਸਿੰਘ ਦਾ ਲਿਖਿਆ ਸੰਗੀਤ ਨਾਟ ਅਪੇਰਾ ਸਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ’ਚ ਪੇਸ਼ ਕੀਤਾ ਜਾਵੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਇਸ ਦੌਰਾਨ 30 ਅਕਤੂਬਰ ਦੋ ਵਜੇ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਤੇ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਉਪਰੰਤ ਪਾਬੰਦੀਸ਼ੁਦਾ ਪੁਸਤਕਾਂ ’ਤੇ ਚਰਚਾ ਹੋਵੇਗੀ। ਇਸ ਮੌਕੇ ਪ੍ਰੀਤੀ ਸ਼ੈਲੀ, ਵਰਿੰਦਰ ਦੀਵਾਨਾ ਅਤੇ ਮੱਖਣ ਮਾਨ ਸੰਬੋਧਨ ਕਰਨਗੇ। 31 ਅਕਤੂਬਰ ਕੁਇਜ਼, ਗਾਇਨ, ਭਾਸ਼ਣ ਅਤੇ ਚਿੱਤਰ ਕਲਾ ਮੁਕਾਬਲੇ ਹੋਣਗੇ। ਦੁਪਹਿਰ ਵੇਲੇ ਤਰਕਸ਼ੀਲ ਆਗੂ ਸੰਬੋਧਨ ਕਰਨਗੇ। ਇਸ ਦਿਨ ਹੀ ਦੁਪਹਿਰ ਵੇਲੇ ਵਿਚਾਰ ਚਰਚਾ ਵਿੱਚ ਮੁੱਖ ਵਕਤਾ ਵਜੋਂ ਪ੍ਰਭਾਤ ਪਟਨਾਇਕ ਅਤੇ ਡਾ. ਸਵਰਾਜਬੀਰ ਸੰਬੋਧਨ ਕਰਨਗੇ।
ਸ਼ਾਮ ਚਾਰ ਵਜੇ ਕਵੀ ਦਰਬਾਰ ਤੇ ਫਿਲਮ ਸ਼ੋਅ ਛੇ ਵਜੇ ਹੋਵੇਗਾ। ਪਹਿਲੀ ਨਵੰਬਰ ਦੁਪਹਿਰ ਵੇਲੇ ਯੂਸਫ਼ ਮੁਹੰਮਦ ਤਾਰੀਗਾਮੀ ਅਤੇ ਡਾ. ਨਵਸ਼ਰਨ ਮੁੱਖ ਵਕਤਾ ਹੋਣਗੇ। ਸ਼ਾਮ 6.30 ਵਜੇ ਕਮੇਟੀ ਦੇ ਪ੍ਰਧਾਨ ਦੇ ਸੰਬੋਧਨ ਮਗਰੋਂ ਸੱਤ ਵਜੇ ਪਹਿਲਾ ਨਾਟਕ ‘ਤੂੰ ਚਰਖਾ ਘੁਕਦਾ ਰੱਖ ਜਿੰਦੇ’ ਖੇਡਿਆ ਜਾਵੇਗਾ।

