DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਹੜ੍ਹਾਂ ’ਚ ਫਸੀਆਂ ਗਰਭਵਤੀ ਔਰਤਾਂ ਦਾ ਜਣੇਪਾ ਕਰਵਾਇਆ

ਸਿਹਤ ਵਿਭਾਗ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ

  • fb
  • twitter
  • whatsapp
  • whatsapp
featured-img featured-img
ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦਾ ਹਾਲ ਚਾਲ ਜਾਣਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ।ਫੋਟੋ: ਜਸਪਾਲ ਸਿੰਘ ਸੰਧੂ
Advertisement

ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਟੈਂਡੀ ਵਾਲਾ ਦੀ ਮਨਜੀਤ ਕੌਰ ਅਤੇ ਪਿੰਡ ਕਾਲੂ ਵਾਲਾ ਦੀ ਮਨਪ੍ਰੀਤ ਕੌਰ ਪਿੰਡ ਲਈ ਸਿਹਤ ਵਿਭਾਗ ਫ਼ਰਿਸ਼ਤਾ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਹ ਅਜਿਹੇ ਭਿਆਨਕ ਹਲਾਤਾਂ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇਣਗੀਆਂ।

ਸਰਹੱਦਾਂ ’ਤੇ ਵਸੇ ਹੋਣ ਕਾਰਨ ਕਦੇ ਜੰਗ ਅਤੇ ਕਦੇ ਹੜ੍ਹ ਵਰਗਿਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨ ਵਾਲੇ ਇੱਥੋ ਦੇ ਲੋਕਾਂ ਨੂੰ ਇਕ ਵਾਰ ਫਿਰ ਸਤਲੁਜ ਦਰਿਆ ਦੀ ਮਾਰ ਕਰਕੇ ਕਈ ਏਕੜ ਫ਼ਸਲ ਬਰਬਾਦ ਹੋਣ ਕਰਕੇ ਆਰਥਿਕ ਪੱਖੋਂ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਔਖੀ ਘੜੀ ਵਿਚ ਸਿਹਤ ਵਿਭਾਗ ਵੱਲੋਂ ਸਪੈਸ਼ਲ ਮੈਡੀਕਲ ਕੈਂਪਾਂ ਰਾਹੀਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Advertisement

ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਹੜ੍ਹ ਪੀੜਤਾਂ ਲਈ ਹਰ ਸੰਭਵ ਮਦਦ ਦੇਣ ਅਤੇ ਗਰਭਵਤੀ ਮਹਿਲਾਵਾਂ ਨੂੰ ਮੁਸ਼ਕਿਲ ਹਲਾਤਾਂ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਸਿਹਤ ਕੇਂਦਰ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦਾ ਜਣੇਪਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ।

Advertisement

ਇਸ ਤਹਿਤ ਸਿਹਤ ਵਿਭਾਗ ਵੱਲੋਂ ਪਿੰਡ ਟੇਂਡੀ ਵਾਲਾ ਦੀ ਮਨਜੀਤ ਕੌਰ ਅਤੇ ਪਿੰਡ ਕਾਲੂ ਵਾਲਾ ਦੀ ਮਨਪ੍ਰੀਤ ਕੌਰ ਗਰਭਵਤੀ ਮਹਿਲਾਵਾਂ ਨੂੰ ਸਿਹਤ ਵਿਭਾਗ ਵੱਲੋਂ ਰੈਸਕਿਊ ਕਰਕੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਅਤੇ ਸੁਰੱਖਿਅਤ ਜਣੇਪਾ ਕਰਵਾਇਆ ਗਿਆ।

ਮਨਜੀਤ ਕੌਰ ਨੇ ਦੱਸਿਆ,“ ਮੈਨੁੂੰ ਇਸ ਗੱਲ ਦੀ ਚਿੰਤਾ ਸੀ ਕਿ ਜਣੇਪਾ ਸੇਵਾਵਾਂ ਇਨ੍ਹਾਂ ਹਲਾਤਾਂ ਵਿੱਚ ਕਿਵੇ ਮਿਲਣਗੀਆਂ ਅਤੇ ਅਸੀਂ ਡਾਕਟਰਾਂ, ਨਰਸਾਂ ਦੀ ਸਹਾਇਤਾ ਕਿਵੇਂ ਲਵਾਂਗੇ । ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਮਦਦ ਨਾਲ ਮੇਰਾ ਜਣੇਪਾ ਬਿਨਾਂ ਕਿਸੇ ਖਤਰੇ ਤੋਂ ਸੰਭਵ ਹੋ ਸਕਿਆ ਹੈ।”

ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਜੇਕਰ ਕੋਈ ਵੀ ਗਰਭਵਤੀ ਮਹਿਲਾ ਹਸਪਤਾਲ ਵਿੱਚ ਆ ਕੇ ਰਹਿਣਾ ਚਾਹੇ ਤਾਂ ਉਨ੍ਹਾਂ ਨੂੰ ਘਰ ਵਰਗਾ ਮਾਹੌਲ ਅਤੇ ਖਾਣ-ਪੀਣ ਦਾ ਧਿਆਨ ਰੱਖਣ ਦੇ ਨਾਲ-ਨਾਲ ਪੂਰੀ ਸਿਹਤ ਸਹੂਲਤ ਦਿੱਤੀ ਜਾਵੇਗੀ।

Advertisement
×