‘ਆਮਿਰ ਖ਼ਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ’ਚ ਦਰਸਾਉਂਦਾ ਪੋਸਟਰ ਫ਼ਰਜ਼ੀ’
ਨਵੀਂ ਦਿੱਲੀ: ਅਦਾਕਾਰ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਰਸਾਉਣ ਵਾਲਾ ਪੋਸਟਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਅਦਾਕਾਰ ਦੇ ਤਰਜਮਾਨ ਨੇ ਕਿਹਾ ਕਿ ਇਹ ਪੋਸਟਰ ਪੂਰੀ ਤਰ੍ਹਾਂ ਫ਼ਰਜ਼ੀ ਹੈ ਅਤੇ ਏਆਈ (ਮਸਨੂਈ ਬੌਧਿਕਤਾ) ਰਾਹੀਂ ਬਣਾਇਆ...
Advertisement
ਨਵੀਂ ਦਿੱਲੀ: ਅਦਾਕਾਰ ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਰਸਾਉਣ ਵਾਲਾ ਪੋਸਟਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਅਦਾਕਾਰ ਦੇ ਤਰਜਮਾਨ ਨੇ ਕਿਹਾ ਕਿ ਇਹ ਪੋਸਟਰ ਪੂਰੀ ਤਰ੍ਹਾਂ ਫ਼ਰਜ਼ੀ ਹੈ ਅਤੇ ਏਆਈ (ਮਸਨੂਈ ਬੌਧਿਕਤਾ) ਰਾਹੀਂ ਬਣਾਇਆ ਗਿਆ ਹੈ। ਪੋਸਟਰ ਵਿੱਚ ਆਮਿਰ ਨੂੰ ‘ਗੁਰੂ ਨਾਨਕ’ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਦਾ ਟੀਜ਼ਰ ਤੇ ਟ੍ਰੇਲਰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ। ਅਦਾਕਾਰ ਦੇ ਤਰਜਮਾਨ ਨੇ ਕਿਹਾ, ‘ਆਮਿਰ ਖਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਰਸਾਉਂਦਾ ਪੋਸਟਰ ਪੂਰੀ ਤਰ੍ਹਾਂ ਨਕਲੀ ਹੈ ਅਤੇ ਇਸ ਨੂੰ ਏਆਈ ਰਾਹੀਂ ਬਣਾਇਆ ਗਿਆ ਹੈ।’ -ਪੀਟੀਆਈ
Advertisement
Advertisement
×