ਅੱਠ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣੇਦਾਰ ਤੇ ਦਲਾਲ ਕਾਬੂ
ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਨੇ ਧਨੌਲੇ ਦੇ ਥਾਣੇਦਾਰ ਨੂੰ ਦਲਾਲ ਸਣੇ ਰਿਸ਼ਵਤ ਲੈੈਂਦਿਆਂ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਵਾਸੀ ਪਿੰਡ ਬਡਬਰ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਉਸ ਦੇ...
Advertisement
ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਨੇ ਧਨੌਲੇ ਦੇ ਥਾਣੇਦਾਰ ਨੂੰ ਦਲਾਲ ਸਣੇ ਰਿਸ਼ਵਤ ਲੈੈਂਦਿਆਂ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਜੋਗਾ ਸਿੰਘ ਵਾਸੀ ਪਿੰਡ ਬਡਬਰ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਉਸ ਦੇ ਪੁੱਤਰ ਨਿਰਮਲ ਸਿੰਘ ਉਰਫ ਨਿੰਮਾ ’ਤੇ ਥਾਣਾ ਧਨੌਲਾ ਵਿੱਚ ਜੁਲਾਈ 2025 ਵਿੱਚ ਐੱਨਡੀਪੀਐਸ ਐਕਟ ਤਹਿਤ ਕੇਸ ਦਰਜ ਹੋਇਆ ਸੀ। ਇਸ ਦੀ ਪੜਤਾਲ ਤਹਿਤ ਥਾਣਾ ਧਨੌਲਾ ਵਿੱਚ ਤਾਇਨਾਤ ਥਾਣੇਦਾਰ ਸੁਖਦੇਵ ਸਿੰਘ, ਜੋਗਾ ਸਿੰਘ ਦੇ ਘਰ ਗਿਆ ਅਤੇ ਤਿੰਨ ਮੋਬਾਈਲ ਫੋਨ ਚੁੱਕ ਕੇ ਆਪਣੇ ਨਾਲ ਲੈ ਗਿਆ, ਜਦੋਂ ਜੋਗਾ ਸਿੰਘ ਫੋਨ ਵਾਪਸ ਮੰਗੇ ਤਾਂ ਸੁਖਦੇਵ ਸਿੰਘ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਮਗਰੋਂ ਸੌਦਾ 8 ਹਜ਼ਾਰ ਵਿੱਚ ਹੋ ਗਿਆ। ਜੋਗਾ ਸਿੰਘ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਵਿਜੀਲੈਂਸ ਨੇ ਥਾਣੇਦਾਰ ਸੁਖਦੇਵ ਸਿੰਘ ਅਤੇ ਉਸ ਦੇ ਦਲਾਲ ਸਤਵਿੰਦਰ ਸਿੰਘ ਉਰਫ ਸਤਪਾਲ ਸਿੰਘ ਵਾਸੀ ਬਾਜ਼ੀਗਰ ਵਾਸੀ ਭੈਣੀ ਰੋਡ ਬਡਬਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ।
Advertisement
Advertisement
×