DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਮੁਲਾਜ਼ਮਾਂ ਵੱਲੋਂ ਡਰਾਈਵਰ ਨਾਲ ਧੱਕਾ-ਮੁੱਕੀ

ਪੀਆਰਟੀਸੀ ਕਾਮਿਆਂ ਵੱਲੋਂ ਰੋਸ ਵਜੋਂ ਪਾਤੜਾਂ ਦੇ ਸਾਰੇ ਚੌਕ ਜਾਮ

  • fb
  • twitter
  • whatsapp
  • whatsapp
featured-img featured-img
ਪੀਆਰਟੀਸੀ ਦੇ ਡਰਾਈਵਰ ਨਾਲ ਧੱਕਾ-ਮੁੱਕੀ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਰਾਜੇਸ਼ ਸੱਚਰ
Advertisement
ਬਿਨਾਂ ਪਰਮਿਟ ਤੋਂ ਚੱਲਦੀ ਇਕ ਨਿੱਜੀ ਬੱਸ ਵਾਲਿਆਂ ਨੂੰ ਜਦੋਂ ਪੀਆਰਟੀਸੀ ਵਾਲਿਆਂ ਸਵਾਰੀਆਂ ਚੁੱਕਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਵਿੱਚ ਤਕਰਾਰ ਹੋ ਗਿਆ ਤੇ ਮਾਮਲਾ ਉਦੋਂ ਭਖ਼ ਗਿਆ ਜਦੋਂ ਨਿੱਜੀ ਬੱਸ ਚਾਲਕਾਂ ਦੇ ਕਹਿਣ ’ਤੇ ਦੋ ਪੁਲੀਸ ਕਰਮਚਾਰੀਆਂ ਨੇ ਪੀਆਰਟੀਸੀ ਡਰਾਈਵਰ ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਉਣ ਦੀ ਕੋਸ਼ਿਸ਼ ਕੀਤੀ।

ਗੁੱਸੇ ਵਿੱਚ ਆਏ ਪੀਆਰਟੀਸੀ ਦੇ ਡਰਾਈਵਰਾਂ ਨੇ ਸ਼ਹਿਰ ਦੇ ਚੌਕਾਂ ਵਿੱਚ ਬੱਸਾਂ ਲਾ ਕੇ ਆਵਾਜਾਈ ਨੂੰ ਬੰਦ ਕਰ ਦਿੱਤੀ। ਮਾਮਲੇ ਦੀ ਪੜਤਾਲ ਮਗਰੋਂ ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਪੀਆਰਟੀਸੀ ਡਰਾਈਵਰ ਨਾਲ ਧੱਕਾ-ਮੁੱਕੀ ਕਰਨ ਵਾਲੇ ਦੋਵੇਂ ਪੁਲੀਸ ਕਰਮਾਚਾਰੀਆਂ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ।

Advertisement

Advertisement

ਪੀਆਰਟੀਸੀ ਦੇ ਇੰਸਪੈਕਟਰ ਲਛਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਪੀਆਰਟੀਸੀ ਦੇ ਜੀਐੱਮ ਨੇ ਦੱਸਿਆ ਕਿ ਪਾਤੜਾਂ ਵਿੱਚ ਮਹਿਕਮੇ ਦੇ ਮੁਲਜ਼ਮਾਂ ਨਾਲ ਨਿੱਜੀ ਬੱਸ ਦੇ ਡਰਾਇਵਰ ਨਾਲ ਕੋਈ ਝਗੜਾ ਹੋਇਆ ਹੈ ਅਤੇ ਜਿਸ ਕਰਕੇ ਪੀਆਰਟੀਸੀ ਦੀਆਂ ਸਾਰੀਆਂ ਬੱਸਾਂ ਬੰਦ ਕੀਤੀਆਂ ਗਈਆਂ ਹਨ। ਇੰਸਪੈਕਟਰ ਦੱਸਿਆ ਹੈ ਕਿ ਖਰਕਾਂ ਰੂਟ ’ਤੇ ਚੱਲ ਰਹੀ ਇੱਕ ਪ੍ਰਾਈਵੇਟ ਬੱਸ ਦਾ ਪਰਮਿਟ ਰੱਦ ਹੋਣ ਮਗਰੋਂ ਉਹ ਪਾਤੜਾਂ ਦੇ ਪੁਰਾਣੇ ਬੱਸ ਅੱਡੇ ਤੋਂ ਸਵਾਰੀਆਂ ਚੁੱਕ ਰਹੇ ਸਨ। ਰੂਟ ’ਤੇ ਚੱਲਣ ਵਾਲੀ ਪੀਆਰਟੀਸੀ ਬੱਸ ਦੇ ਡਰਾਈਵਰ ਯਾਦਵਿੰਦਰ ਸਿੰਘ ਨੇ ਜਦੋਂ ਰੋਕਿਆ ਤਾਂ ਬਹਿਸ ਹੋ ਗਈ। ਪ੍ਰਾਈਵੇਟ ਬੱਸ ਮਾਲਕ ਦੇ ਸੱਦਣ ’ਤੇ ਆਏ ਦੋ ਪੁਲੀਸ ਕਰਮਚਾਰੀਆਂ ਨੇ ਪੀਆਰਟੀਸੀ ਬੱਸ ਦੇ ਡਰਾਈਵਰ ਨੂੰ ਗਲ ਨੂੰ ਹੱਥ ਪਾ ਲਿਆ ਅਤੇ ਖਿੱਚ-ਧੂਹ ਕੀਤੀ। ਰੋਸ ਵਜੋਂ ਪੀਆਰਟੀਸੀ ਦੇ ਡਰਾਈਵਰਾਂ ਨੇ ਬੱਸਾਂ ਨੂੰ ਪਾਤੜਾਂ ਦੇ ਚੌਕਾਂ ਵਿੱਚ ਲਾ ਕੇ ਚੱਕਾ ਜਾਮ ਕਰ ਦਿੱਤਾ।

ਮਾਮਲੇ ਨੂੰ ਸੁਲਝਾਉਣ ਲਈ ਡੀਐੱਸਪੀ ਪਾਤੜਾਂ ਦੇ ਦਫ਼ਤਰ ਵਿੱਚ ਗੱਲ ਚੱਲ ਰਹੀ ਸੀ ਤਾਂ ਡਰਾਈਵਰ ਨਾਲ ਬਦਸਲੂਕੀ ਕਰਨ ਵਾਲੇ ਪੁਲੀਸ ਕਰਮਚਾਰੀ ਨੇ ਫਿਰ ਰੋਅਬ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਸਮਝੌਤੇ ਦੀ ਗੱਲਬਾਤ ਵਿਚਾਲੇ ਟੁੱਟ ਗਈ।

ਪੀਆਰਟੀਸੀ ਦੇ ਕਰਮਚਾਰੀਆਂ ਦੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਦੇ ਰੋਸ ਵਜੋਂ ਪਟਿਆਲਾ ਵਿੱਚ ਬੱਸਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਜੇਕਰ ਇਹ ਮਾਮਲਾ ਨਾਂ ਸੁਲਝਿਆ ਤਾਂ ਸੰਗਰੂਰ ਅਤੇ ਹੋਰ ਡੀਪੂਆਂ ਦੀਆਂ ਬੱਸਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਦੂਜੇ ਪਾਸੇ ਨਿੱਜੀ ਬੱਸ ਦੇ ਮਾਲਕ ਨਰਿੰਦਰ ਸਿੰਘ ਨੇ ਬੱਸ ਨੂੰ ਬਿਨਾਂ ਪਰਮਿਟ ਤੋਂ ਚਲਾਏ ਜਾਣ ਦੀ ਗੱਲ ਨੂੰ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੀਆਰਟੀਸੀ ਬੱਸ ਡਰਾਈਵਰ ਖ਼ਿਲਾਫ਼ ਵਿਜੀਲੈਂਸ ਵਿਭਾਗ ਵਿੱਚ ਸ਼ਿਕਾਇਤ ਕੀਤੀ ਗਈ ਹੈ, ਜਿਸ ਨੂੰ ਵਾਪਸ ਨਾ ਲਏ ਜਾਣ ਕਾਰਨ ਉਨ੍ਹਾਂ ’ਤੇ ਹਮਲਾ ਕਰਕੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।

ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪੀਆਰਟੀਸੀ ਡਰਾਈਵਰ ਨਾਲ ਧੱਕਾ-ਮੁੱਕੀ ਕਰਨ ਵਾਲੇ ਦੋਵੇਂ ਪੁਲੀਸ ਕਰਮਾਚਾਰੀਆਂ ਗੁਰਦੀਪ ਸਿੰਘ ਅਤੇ ਕਰਨਦੀਪ ਸਿੰਘ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ।

Advertisement
×