ਸਿੰਗਾਪੁਰ ’ਚ ਥਾਣੇਦਾਰ ਦੀਦਾਰ ਦਾਰਾ ਨੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤੇ
ਸਿੰਗਾਪੁਰ ਦੀ ਧਰਤੀ ਉੱਤੇ 25 ਸਤੰਬਰ ਤੋਂ 28 ਸਤੰਬਰ ਤੱਕ 40 ਤੋਂ 60 ਸਾਲ ਦੇ ਬਾਡੀ ਬਿਲਡਰਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਜੰਮਪਲ ਸੇਵਾ ਮੁਕਤ ਥਾਣੇਦਾਰ ਦੀਦਾਰ ਸਿੰਘ ਸੇਖਵਾਂ ਨੇ ਭਾਗ ਲਿਆ। ਦੀਦਾਰ...
ਸਿੰਗਾਪੁਰ ਦੀ ਧਰਤੀ ਉੱਤੇ 25 ਸਤੰਬਰ ਤੋਂ 28 ਸਤੰਬਰ ਤੱਕ 40 ਤੋਂ 60 ਸਾਲ ਦੇ ਬਾਡੀ ਬਿਲਡਰਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਜੰਮਪਲ ਸੇਵਾ ਮੁਕਤ ਥਾਣੇਦਾਰ ਦੀਦਾਰ ਸਿੰਘ ਸੇਖਵਾਂ ਨੇ ਭਾਗ ਲਿਆ।
ਦੀਦਾਰ ਸਿੰਘ ਨੇ ਵੱਖ- ਵੱਖ ਉਮਰ ਵਰਗ ਵਿੱਚ ਇੱਕ ਸੋਨੇ ਦਾ ਅਤੇ ਇੱਕ ਚਾਂਦੀ ਦਾ ਤਗ਼ਮਾ ਹਾਸਲ ਕੀਤਾ । ਦੀਦਾਰ ਸਿੰਘ ਨੇ ਦੱਸਿਆ ਕਿ ਐੱਫ਼.ਆਈ. ਐੱਫ਼ ਵੱਲੋਂ ਵਰਲਡ ਬਾਡੀ ਬਿਲਡਿੰਗ ਮੁਕਾਬਲਿਆਂ ਦੌਰਾਨ ਉਨ੍ਹਾਂ ਇੱਕ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਅਤੇ ਦੂਸਰੇ ਦਿਨ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤਗ਼ਮਿਆਂ ਦੀ ਪ੍ਰਾਪਤੀ ਦੇ ਨਾਲ ਉਨ੍ਹਾਂ ਦਾ ਅਗਲੀਆਂ ਚੈਂਪੀਅਨਸ਼ਿਪ ਵਿੱਚ ਸ਼ਿਰਕਤ ਕਰਨ ਦਾ ਮਨੋਬਲ ਵਧਿਆ ਹੈ । ਉਨ੍ਹਾਂ ਨੇ ਕਿਹਾ ਕਿ ਮੌਕੇ ਇਸ ਟੂਰਨਾਮੈਂਟ ਦੇ ਪ੍ਰਬੰਧਕ ਅਤੇ ਮੁਖੀ ਡਾਇਨਿਸ ਤੋਂ ਇਲਾਵਾ ਹਰਮਿੰਦਰ ਸਿੰਘ ਦੁੱਲੋਵਾਲ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ ।
ਉਕਤ ਹਸਤੀਆਂ ਵੱਲੋਂ ਉਨ੍ਹਾਂ ਨੂੰ ਇਨ੍ਹਾਂ ਮੈਡਲਾਂ ਦੇ ਨਾਲ ਨਵਾਜ਼ਿਆ ਗਿਆ । ਚੈਂਪੀਅਨਸ਼ਿਪ ਦੌਰਾਨ ਉਨ੍ਹਾਂ ਨੂੰ ਮੇਜ਼ਬਾਨ ਮੁਲਕ ਦੀ ਸੰਸਥਾ ਵੱਲੋਂ ਬਹੁਤ ਸਤਿਕਾਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਰਪੰਚ ਮਨਿੰਦਰ ਸਿੰਘ ਸੁਜਾਨਪੁਰ ਦਾ ਵੀ ਵਿਸ਼ੇਸ਼ ਉਪਰਾਲਾ ਰਿਹਾ । ਇਸ ਤੋਂ ਇਲਾਵਾ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਅਤੇ ਸੇਖਵਾਂ ਪਰਿਵਾਰ ਦੀ ਹੌਸਲਾ ਅਫ਼ਜ਼ਾਈ ਨੇ ਵੀ ਉਨ੍ਹਾਂ ਨੂੰ ਇਹ ਟੂਰਨਾਮੈਂਟ ਜਿੱਤਣ ਵਿੱਚ ਮਦਦ ਦਿੱਤੀ ਹੈ ।