ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੁਲੀਸ ਵੱਲੋਂ 13.71 ਲੱਖ ਨਸ਼ੀਲੇ ਕੈਪਸੂਲਾਂ ਸਣੇ ਪੰਜ ਕਾਬੂ

ਰਵਿੰਦਰ ਰਵੀ ਬਰਨਾਲਾ, 19 ਜੁਲਾਈ ਪੁਲੀਸ ਦੇ ਸੀਆਈਏ ਸਟਾਫ਼ ਨੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 13 ਲੱਖ 57 ਹਜ਼ਾਰ ਨਸ਼ੀਲੇ ਕੈਪਸੂਲ, 13,540 ਨਸ਼ੀਲੀਆਂ ਗੋਲੀਆਂ­, ਦੋ ਕਾਰਾਂ ਅਤੇ ਇੱਕ ਛੋਟਾ ਹਾਥੀ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ...
ਬਰਨਾਲਾ ’ਚ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ।
Advertisement

ਰਵਿੰਦਰ ਰਵੀ

ਬਰਨਾਲਾ, 19 ਜੁਲਾਈ

Advertisement

ਪੁਲੀਸ ਦੇ ਸੀਆਈਏ ਸਟਾਫ਼ ਨੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 13 ਲੱਖ 57 ਹਜ਼ਾਰ ਨਸ਼ੀਲੇ ਕੈਪਸੂਲ, 13,540 ਨਸ਼ੀਲੀਆਂ ਗੋਲੀਆਂ­, ਦੋ ਕਾਰਾਂ ਅਤੇ ਇੱਕ ਛੋਟਾ ਹਾਥੀ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਦੱਸਿਆ ਕਿ ਐੱਸਪੀ(ਡੀ) ਰਮਨੀਸ਼ ਕੁਮਾਰ, ਡੀਐੱਸਪੀ ਮਾਨਵਜੀਤ ਸਿੰਘ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ 16 ਜੁਲਾਈ ਨੂੰ ਇਲਾਕੇ ’ਚ ਨਾਕਾ ਲਾਇਆ। ਇਸ ਦੌਰਾਨ ਥਾਣੇਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਰਾਜ ਸਿੰਘ ਉਰਫ਼ ਰਾਜੂ ਨੂੰ 850 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਰਾਜ ਸਿੰਘ ਤੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਉਨ੍ਹਾਂ 17 ਜੁਲਾਈ ਨੂੰ ਬਰਨਾਲਾ ਵਾਸੀ ਵਿੱਕੀ ਸਿੰਘ ਅਤੇ ਹਰਵਿੰਦਰ ਸਿੰਘ ਤੇ 18 ਜੁਲਾਈ ਨੂੰ ਬਠਿੰਡਾ ਵਾਸੀ ਵਿਵੇਕ ਅਤੇ ਪਦਮ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 13 ਲੱਖ 57 ਹਜ਼ਾਰ ਨਸ਼ੀਲੇ ਕੈਪਸੂਲ­, 13540 ਨਸ਼ੀਲੀਆਂ ਗੋਲੀਆਂ­, ਦੋ ਕਾਰਾਂ ਅਤੇ ਇੱਕ ਛੋਟਾ ਹਾਥੀ ਬਰਾਮਦ ਕੀਤੇ।

Advertisement
Tags :
ਕਾਬੂਕੈਪਸੂਲਾਂਨਸ਼ੀਲੇਪੁਲੀਸਵੱਲੋਂ