ਸ਼ਾਇਰ ਰਾਜ ਕੁਮਾਰ ਰਾਜ ਦਾ ਦੇਹਾਂਤ
ਗੁਰੂ ਨਗਰੀ ਤੋਂ ਪੰਜਾਬੀ ਜ਼ੁਬਾਨ ਦੇ ਮਸ਼ਹੂਰ ਹਾਸਰਸ ਸਟੇਜੀ ਸ਼ਾਇਰ ਅਤੇ ਸਾਹਿਤਕਾਰ ਰਾਜ ਕੁਮਾਰ ਰਾਜ ਕੱਲ੍ਹ ਅਕਾਲ ਚਲਾਣਾ ਕਰ ਗਏ। ਉਹ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ। ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਵਿੱਚ 1954...
Advertisement
ਗੁਰੂ ਨਗਰੀ ਤੋਂ ਪੰਜਾਬੀ ਜ਼ੁਬਾਨ ਦੇ ਮਸ਼ਹੂਰ ਹਾਸਰਸ ਸਟੇਜੀ ਸ਼ਾਇਰ ਅਤੇ ਸਾਹਿਤਕਾਰ ਰਾਜ ਕੁਮਾਰ ਰਾਜ ਕੱਲ੍ਹ ਅਕਾਲ ਚਲਾਣਾ ਕਰ ਗਏ। ਉਹ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ। ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਵਿੱਚ 1954 ਨੂੰ ਜਨਮੇ ਰਾਜ ਕੁਮਾਰ ਰਾਜ ਕੁਲ ਵਕਤੀ ਲੇਖਕ ਸਨ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਨਾਟਕਕਾਰ ਕੇਵਲ ਧਾਲੀਵਾਲ, ਡਾ. ਜਗਦੀਸ਼ ਸਚਦੇਵਾ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸੈਲਿੰਦਰਜੀਤ ਸਿੰਘ ਰਾਜਨ, ਵਜੀਰ ਸਿੰਘ ਰੰਧਾਵਾ ਨੇ ਦੁੱਖ ਪ੍ਰਗਟ ਕੀਤਾ ਹੈ।
Advertisement
Advertisement
×