ਜਹਾਜ਼ ਹਾਦਸਾ: ਯੂਐੱਨ ਏਜੰਸੀ ਦੇ ਮਾਹਿਰ ਨੂੰ ਜਾਂਚ ’ਚ ਨਿਗਰਾਨ ਵਜੋਂ ਦਰਜਾ ਦਿੱਤਾ
ਨਵੀਂ ਦਿੱਲੀ: ਭਾਰਤ ਨੇ ਯੂਐੱਨ ਦੀ ਜਾਂਚ ਏਜੰਸੀ ਦੇ ਮਾਹਿਰ ਨੂੰ ਗੁਜਰਾਤ ’ਚ ਹਾਦਸਗ੍ਰਸਤ ਹੋਏ ਏਅਰ ਇੰਡੀਆ ਜਹਾਜ਼ ਦੀ ਜਾਂਚ ਦੇ ਮਾਮਲੇ ’ਚ ਨਿਗਰਾਨ ਵਜੋਂ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਇੱਕ ਸਰਕਾਰੀ ਸੂਤਰ ਨੇ ਦਿੱਤੀ। ਇਸ...
Advertisement
ਨਵੀਂ ਦਿੱਲੀ: ਭਾਰਤ ਨੇ ਯੂਐੱਨ ਦੀ ਜਾਂਚ ਏਜੰਸੀ ਦੇ ਮਾਹਿਰ ਨੂੰ ਗੁਜਰਾਤ ’ਚ ਹਾਦਸਗ੍ਰਸਤ ਹੋਏ ਏਅਰ ਇੰਡੀਆ ਜਹਾਜ਼ ਦੀ ਜਾਂਚ ਦੇ ਮਾਮਲੇ ’ਚ ਨਿਗਰਾਨ ਵਜੋਂ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਇੱਕ ਸਰਕਾਰੀ ਸੂਤਰ ਨੇ ਦਿੱਤੀ। ਇਸ ਤੋਂ ਪਹਿਲਾਂ ਭਾਰਤ ਨੇ ਜਾਂਚ ’ਚ ਸ਼ਾਮਲ ਹੋਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੰਗਠਨ ਨੇ ਭਾਰਤ ’ਚ ਮੌਜੂਦ ਜਾਂਚਕਰਤਾ ਨੂੰ ਨਿਗਰਾਨ ਦਾ ਦਰਜਾ ਦੇਣ ਲਈ ਕਿਹਾ ਸੀ। ਸੰਯੁਕਤ ਰਾਸ਼ਟਰ ਹਵਾਬਾਜ਼ੀ ਏਜੰਸੀ ਨੇ ਏਅਰ ਇੰਡੀਆ ਦੇ ਬੋਇੰਗ ਜਹਾਜ਼ ਦੇ ਹਾਦਸੇ ਦੀ ਜਾਂਚ ’ਚ ਮਦਦ ਲਈ ਆਪਣਾ ਜਾਂਚਕਾਰ ਭੇਜਣ ਦੀ ਭਾਰਤ ਨੂੰ ਪੇਸ਼ਕਸ਼ ਕੀਤੀ ਸੀ। -ਪੀਟੀਆਈ/ਰਾਇਟਰਜ਼
Advertisement
Advertisement
×