DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਝ ਘਰ ਬਾਰੇ ਸੂਚਨਾ ਮੰਗਣ ਵਾਲੇ ਵਿਅਕਤੀਆਂ ਦੀ ਕੁੱਟਮਾਰ

ਪਿੰਡ ਸਰਸਾ ਨੰਗਲ ਦੇ ਜੰਝ ਘਰ ਦੀ ਇਮਾਰਤ ਸਬੰਧੀ ਸੂਚਨਾ ਦੇ ਅਧਿਕਾਰ ਤਹਿਤ ਖਸਰਾ ਨੰਬਰਾਂ ਤਹਿਤ ਜਾਣਕਾਰੀ ਮੰਗ ਰਹੇ ਸਾਬਕਾ ਪੰਚ ਮੰਗਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਦੂਜੀ ਧਿਰ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇਸ ਕਾਰਨ...

  • fb
  • twitter
  • whatsapp
  • whatsapp
featured-img featured-img
ਸਿਵਲ ਹਸਪਤਾਲ ਰੂਪਨਗਰ ਵਿੱਚ ਜ਼ੇਰੇ ਇਲਾਜ ਗੁਰਚਰਨ ਸਿੰਘ।
Advertisement

ਪਿੰਡ ਸਰਸਾ ਨੰਗਲ ਦੇ ਜੰਝ ਘਰ ਦੀ ਇਮਾਰਤ ਸਬੰਧੀ ਸੂਚਨਾ ਦੇ ਅਧਿਕਾਰ ਤਹਿਤ ਖਸਰਾ ਨੰਬਰਾਂ ਤਹਿਤ ਜਾਣਕਾਰੀ ਮੰਗ ਰਹੇ ਸਾਬਕਾ ਪੰਚ ਮੰਗਲ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਦੂਜੀ ਧਿਰ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ।

ਇਸ ਕਾਰਨ ਮੰਗਲ ਸਿੰਘ ਦੇ ਭਰਾ, ਭਰਜਾਈ ਅਤੇ ਪੁੱਤਰ ਦੀ ਕੁੱਟਮਾਰ ਕੀਤੀ ਅਤੇ ਘਰ ਅੱਗੇ ਖੜ੍ਹੇ ਵਾਹਨਾਂ ਦੀ ਵੀ ਭੰਨਤੋੜ ਕਰ ਦਿੱਤੀ। ਇੱਥੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਮੰਗਲ ਸਿੰਘ ਦੇ ਪੁੱਤਰ ਗੁਰਚਰਨ ਸਿੰਘ ਨੇ ਦੱਸਿਆ ਕਿ ਜੰਝ ਘਰ ਦੇ ਖਸਰਾ ਨੰਬਰਾਂ ਦੀ ਜਾਣਕਾਰੀ ਲੈਣ ਸਬੰਧੀ ਪੰਚਾਇਤ ਸਕੱਤਰ ਨੇ ਉਨ੍ਹਾਂ ਨੂੰ ਬੀ ਡੀ ਪੀ ਓ ਦਫ਼ਤਰ ਰੂਪਨਗਰ ਸੱਦਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਰੂਪਨਗਰ ਜਾਣ ਦੀ ਤਿਆਰੀ ਕਰ ਰਹੇ ਸਨ ਤਾਂ ਸਾਬਕਾ ਸਰਪੰਚ ਦੇ ਪਤੀ ਲਖਵੀਰ ਸਿੰਘ ਅਤੇ ਮੌਜੂਦਾ ਸਰਪੰਚ ਦੇ ਪਤੀ ਨੇ 20-25 ਵਿਅਕਤੀਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਵਾਹਨ ਭੰਨ ਦਿੱਤੇ। ਉਧਰ, ਲਖਵੀਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲੜਾਈ ਦੀ ਪਹਿਲ ਮੰਗਲ ਸਿੰਘ ਦੇ ਭਰਾ ਸਮਸ਼ੇਰ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਤੀਜੇ ਰਾਮੂ ਵੱਲੋਂ ਲਗਾਏ ਸੀਵਰੇਜ ਦੇ ਢੱਕਣ ’ਤੇ ਸਮਸ਼ੇਰ ਸਿੰਘ ਰੋਜ਼ ਟਰੈਕਟਰ ਖੜ੍ਹਾ ਕਰ ਦਿੰਦਾ ਸੀ। ਅੱਜ ਰੋਕਣ ’ਤੇ ਉਸ ਨੇ ਰਾਮੂ ਤੇ ਹਰਪ੍ਰੀਤ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਦੋਵਾਂ ਧਿਰਾਂ ਵਿਚਕਾਰ ਝਗੜਾ ਹੋ ਗਿਆ।

Advertisement

ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਰੂਪਨਗਰ ਅਤੇ ਭਰਤਗੜ੍ਹ ਹਸਪਤਾਲਾਂ ਵਿੱਚ ਦਾਖ਼ਲ ਦੋਵੇਂ ਧਿਰਾਂ ਦੇ ਬਿਆਨ ਕਲਮਬੱਧ ਕਰ ਲਏ ਗਏ ਹਨ ਅਤੇ ਡਾਕਟਰੀ ਰਿਪੋਰਟਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
×