ਬੁੱਢੇ ਨਾਲੇ ਦੀ ਸਫ਼ਾਈ ਲਈ ਪੇਡਾ ਵੱਲੋਂ ਐੱਚਪੀਸੀਐੱਲ ਨਾਲ ਸਮਝੌਤਾ
ਰੋਜ਼ਾਨਾ 300 ਟਨ ਗੋਬਰ ਦੀ ਖ਼ਪਤ ਨਾਲ ਪ੍ਰਤੀ ਦਿਨ 6400 ਕਿਲੋਗ੍ਰਾਮ ਸੀਬੀਜੀ ਪੈਦਾ ਕਰੇਗਾ ਪ੍ਰਾਜੈਕਟ: ਅਰੋੜਾ
ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਪੇਡਾ ਤੇ ਐਚ.ਪੀ.ਆਰ.ਜੀ.ਈ. ਦੇ ਅਧਿਕਾਰੀ ਸਮਝੌਤਾ ਕਰਦੇ ਹੋਏ।
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਾਰਚ
Advertisement
ਪੰਜਾਬ ਸਰਕਾਰ ਨੇ ਬੁੱਢੇ ਨਾਲੇ ਦੀ ਸਫ਼ਾਈ ਮੁਹਿੰਮ ਨੂੰ ਹੁਲਾਰਾ ਦੇਣ ਲਈ ਵਾਤਾਵਰਨ ਪੱਖੀ ਕਦਮ ਚੁੱਕਦਿਆਂ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨਾਲ ਸਬੰਧਤ ਐੱਚਪੀਸੀਐੱਲ ਰੀਨਿਊਏਬਲ ਐਂਡ ਗ੍ਰੀਨ ਐਨਰਜੀ ਲਿਮਟਿਡ (ਐੱਚਪੀਆਰਜੀਈ) ਨਾਲ ਲੁਧਿਆਣਾ ਵਿੱਚ ਕੰਪ੍ਰੈਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟ ਲਗਾਉਣ ਲਈ ਸਮਝੌਤਾ ਕੀਤਾ ਹੈ। ਇਹ ਸਮਝੌਤਾ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਪੇਡਾ ਦੇ ਸੀਈਓ ਨੀਲਿਮਾ ਅਤੇ ਐੱਚਪੀਆਰਜੀਈ ਦੇ ਸੀਈਓ ਮੋਹਿਤ ਧਵਨ ਵੱਲੋਂ ਕੀਤਾ ਗਿਆ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਪ੍ਰਾਜੈਕਟ ਲੁਧਿਆਣਾ ਦੇ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਵਾਧੂ ਗੋਬਰ ਦੇ ਟਿਕਾਊ ਤੇ ਸਾਇੰਟੇਫਿਕ ਪ੍ਰਬੰਧਨ ’ਤੇ ਕੇਂਦਰਿਤ ਹੋਵੇਗਾ। ਇਹ ਪ੍ਰੋਜੈਕਟ ਰੋਜ਼ਾਨਾ ਲਗਪਗ 300 ਟਨ ਗੋਬਰ ਨੂੰ ਪ੍ਰਾਸੈੱਸ ਕਰਦਿਆਂ ਪ੍ਰਤੀ ਦਿਨ 6,400 ਕਿਲੋਗ੍ਰਾਮ ਸੀਬੀਜੀ ਪੈਦਾ ਕਰੇਗਾ। ਇਸ ਪ੍ਰਾਜੈਕਟ ਦੇ ਦੋ ਸਾਲਾਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ।
Advertisement
×