ਡਰੋਨ ਸ਼ੋਅ ਰਾਹੀਂ ਗੁਰੂ ਤੇਗ਼ ਬਹਾਦਰ ਨੂੰ ਸਿਜਦਾ
ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਰਾਸਤ-ਏ-ਖਾਲਸਾ ਵਿੱਚ ਵਿਲੱਖਣ ਡਰੋਨ ਸ਼ੋਅ ਕੀਤਾ ਗਿਆ। ਸ਼ੋਅ ਨਾਲ ਪਵਿੱਤਰ ਨਗਰੀ ਦਾ ਅਸਮਾਨ ਰੌਸ਼ਨ ਹੋ ਉੱਠਿਆ। ਡਰੋਨ ਪ੍ਰਦਰਸ਼ਨੀ ਵਿੱਚ ਔਰੰਗਜ਼ੇਬ ਦੇ ਜ਼ਾਲਮ ਸ਼ਾਸਨ, ਕਸ਼ਮੀਰੀ ਪੰਡਤਾਂ ਦੀ ਫਰਿਆਦ, ਭਾਈ ਮਤੀ ਦਾਸ,...
ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਰਾਸਤ-ਏ-ਖਾਲਸਾ ਵਿੱਚ ਵਿਲੱਖਣ ਡਰੋਨ ਸ਼ੋਅ ਕੀਤਾ ਗਿਆ। ਸ਼ੋਅ ਨਾਲ ਪਵਿੱਤਰ ਨਗਰੀ ਦਾ ਅਸਮਾਨ ਰੌਸ਼ਨ ਹੋ ਉੱਠਿਆ। ਡਰੋਨ ਪ੍ਰਦਰਸ਼ਨੀ ਵਿੱਚ ਔਰੰਗਜ਼ੇਬ ਦੇ ਜ਼ਾਲਮ ਸ਼ਾਸਨ, ਕਸ਼ਮੀਰੀ ਪੰਡਤਾਂ ਦੀ ਫਰਿਆਦ, ਭਾਈ ਮਤੀ ਦਾਸ, ਭਾਈ ਦਿਆਲਾ ਅਤੇ ਭਾਈ ਸਤੀ ਦਾਸ ਦੀ ਸ਼ਹਾਦਤ ਨੂੰ ਜੀਵੰਤ ਰੂਪ ਵਿੱਚ ਦਰਸਾਇਆ ਗਿਆ। ਅੰਤ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਈ ਜੈਤਾ ਵੱਲੋਂ ਗੁਰੂ ਸਾਹਿਬ ਦਾ ਪਵਿੱਤਰ ਸੀਸ ਸ੍ਰੀ ਆਨੰਦਪੁਰ ਸਾਹਿਬ ਲਿਆਉਣ ਬਾਰੇ ਦਰਸਾਇਆ ਗਿਆ। ਇਸ ਸ਼ੋਅ ਦੌਰਾਨ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਹਰਭਜਨ ਸਿੰਘ ਈ ਟੀ ਓ, ਬਰਿੰਦਰ ਕੁਮਾਰ ਗੋਇਲ, ਲਾਲਜੀਤ ਸਿੰਘ ਭੁੱਲਰ, ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਬੁੱਧ ਰਾਮ, ਗੁਰਦਿੱਤ ਸਿੰਘ ਸੇਖੋਂ ਅਤੇ ਜਸਵੰਤ ਸਿੰਘ ਗੱਜਣਮਾਜਰਾ ਵੀ ਮੌਜੂਦ ਸਨ। ਪੰਜਾਬ ਸਰਕਾਰ ਵੱਲੋਂ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਬੇਮਿਸਾਲ ਸ਼ਹਾਦਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ।

