ਪਟਿਆਲਾ: ਪੁਲੀਸ ਨੇ ਪਾਵਰਕਾਮ ਹੈੱਡਕੁਆਰਟਰ ਦੇ ਮੁੱਖ ਗੇਟ ਸਾਹਮਣੇ ਮਾਲ ਰੋਡ ਜਾਮ ਕਰਨ ਵਾਲੇ ਧਰਨਾਕਾਰੀ ਖਦੇੜੇ
ਸਰਬਜੀਤ ਸਿੰਘ ਭੰਗੂ ਪਟਿਆਲਾ, 5 ਸਤੰਬਰ ਪਟਿਆਲਾ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅੱਗੇ ਨੌਕਰੀਆਂ ਦੀ ਮੰਗ ਦੇ ਹੱਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮਾਲ ਰੋਡ ਜਾਮ ਕਰਕੇ ਧਰਨਾ ਦੇ ਰਹੇ ਅਪ੍ਰੈਂਟਿਸਸ਼ਿਪ ਸੰਘਰਸ਼ ਯੂਨੀਅਨ ਪੰਜਾਬ ਦੇ ਮੈਂਬਰਾਂ ਨੂੰ ਪੁਲੀਸ...
Advertisement
ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਸਤੰਬਰ
Advertisement
ਪਟਿਆਲਾ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅੱਗੇ ਨੌਕਰੀਆਂ ਦੀ ਮੰਗ ਦੇ ਹੱਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮਾਲ ਰੋਡ ਜਾਮ ਕਰਕੇ ਧਰਨਾ ਦੇ ਰਹੇ ਅਪ੍ਰੈਂਟਿਸਸ਼ਿਪ ਸੰਘਰਸ਼ ਯੂਨੀਅਨ ਪੰਜਾਬ ਦੇ ਮੈਂਬਰਾਂ ਨੂੰ ਪੁਲੀਸ ਨੇ ਸਖ਼ਤੀ ਨਾਲ ਖਦੇੜ ਦਿੱਤਾ। ਇਸ ਦੌਰਾਨ ਪੁਲੀਸ ਨੇ ਲਾਠੀਚਾਰਜ ਕਰਨ ਮਗਰੋਂ ਸੜਕ ਖਾਲੀ ਕਰਵਾਈ। ਉਸ ਪਿੱਛੋਂ ਕਈ ਨੌਜਵਾਨ ਸ਼ਕਤੀ ਵਿਹਾਰ ਟਾਵਰ 'ਤੇ ਜਾ ਚੜ੍ਹੇ। ਬੀਤੇ ਦਿਨ ਤੜਕੇ ਪੰਜ ਵਜੇ ਤੋਂ ਯੂਨੀਅਨ ਨੇ ਪਾਰਵਕਾਮ ਦੇ ਮੁੱਖ ਗੇਟ ਅੱਗੇ ਮਾਲ ਰੋਡ ਦਾ ਇਕ ਪਾਸਾ ਜਾਮ ਕਰ ਦਿੱਤਾ ਸੀ। ਇਸ ਕਾਰਨ ਸ਼ਹਿਰ ਦੀ ਆਵਾਜਾਈ ਵਿਵਸਥਾ ਵਿਗੜ ਗਈ ਸੀ ਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
Advertisement
×