ਪਟਿਆਲਾ ਵਿੱਚ ਡੇਂਗੂ ਦੇ ਸਭ ਤੋਂ ਵੱਧ 424 ਮਾਮਲੇ
ਪੰਜਾਬ ਵਿੱਚ ਡੇਂਗੂ ਦੇ ਲਗਪਗ ਦੋ ਹਜ਼ਾਰ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਪਟਿਆਲਾ ਵਿੱਚ ਸਭ ਤੋਂ ਵੱਧ 424 ਹਨ। ਇਸੇ ਤਰ੍ਹਾਂ ਲੁਧਿਆਣਾ ਵਿੱਚ 250 ਅਤੇ ਬਠਿੰਡਾ ਵਿੱਚ 150 ਦੇ ਕਰੀਬ ਡੇਂਗੂ ਤੋਂ ਪੀੜਤ ਹਨ। ਪਟਿਆਲਾ ਸਿਹਤ ਮੰਤਰੀ ਡਾ. ਬਲਬੀਰ...
Advertisement
ਪੰਜਾਬ ਵਿੱਚ ਡੇਂਗੂ ਦੇ ਲਗਪਗ ਦੋ ਹਜ਼ਾਰ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਪਟਿਆਲਾ ਵਿੱਚ ਸਭ ਤੋਂ ਵੱਧ 424 ਹਨ। ਇਸੇ ਤਰ੍ਹਾਂ ਲੁਧਿਆਣਾ ਵਿੱਚ 250 ਅਤੇ ਬਠਿੰਡਾ ਵਿੱਚ 150 ਦੇ ਕਰੀਬ ਡੇਂਗੂ ਤੋਂ ਪੀੜਤ ਹਨ। ਪਟਿਆਲਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਜੱਦੀ ਸ਼ਹਿਰ ਹੈ। ਹੜ੍ਹਾਂ ਸਮੇਤ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਪੱਛੜ ਕੇ ਮੀਂਹ ਪੈਣ ਕਾਰਨ ਵੀ ਐਤਕੀਂ ਡੇਂਗੂ ਦਾ ਅਸਰ ਲੰਬਾ ਸਮਾਂ ਰਹਿ ਸਕਦਾ ਹੈ। ਪਟਿਆਲਾ ਦੇ ਸਿਵਲ ਸਰਜਨ ਦਫ਼ਤਰ ਦੇ ਡਾ. ਸੁਮਿਤ ਸਿੰਘ ਮੁਤਾਬਕ ਡੇਂਗੂ ਦਾ ਅਸਰ ਨਵੰਬਰ ਤੱਕ ਰਹਿ ਸਕਦਾ ਹੈ। ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਦੀ ਦੇਖ-ਰੇਖ ਹੇਠ ਨਿਗਮ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਫੌਗਿੰਗ ਤੇਜ਼ ਕੀਤੀ ਗਈ ਹੈ।
Advertisement
Advertisement
×

