ਅਦਾਲਤ ’ਚ ਹਾਜ਼ਰ ਨਾ ਹੋਇਆ ਪਠਾਣਮਾਜਰਾ
‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅੱਜ ਪਟਿਆਲਾ ਅਦਾਲਤ ’ਚ ਹਾਜ਼ਰ ਨਾ ਹੋਇਆ। ਅਦਾਲਤ ਨੇ ਮਹੀਨਾ ਪਹਿਲਾਂ ਵਿਧਾਇਕ ਨੂੰ ਅੱਜ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਉਹ ਅਦਾਲਤ ’ਚੋਂ ਗ਼ੈਰਹਾਜ਼ਰ ਰਿਹਾ। ਵਿਧਾਇਕ ਢਾਈ ਮਹੀਨਿਆਂ ਤੋਂ ਰੂਪੋਸ਼ ਹੈ।...
Advertisement
‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅੱਜ ਪਟਿਆਲਾ ਅਦਾਲਤ ’ਚ ਹਾਜ਼ਰ ਨਾ ਹੋਇਆ। ਅਦਾਲਤ ਨੇ ਮਹੀਨਾ ਪਹਿਲਾਂ ਵਿਧਾਇਕ ਨੂੰ ਅੱਜ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਉਹ ਅਦਾਲਤ ’ਚੋਂ ਗ਼ੈਰਹਾਜ਼ਰ ਰਿਹਾ। ਵਿਧਾਇਕ ਢਾਈ ਮਹੀਨਿਆਂ ਤੋਂ ਰੂਪੋਸ਼ ਹੈ। ਅਦਾਲਤੀ ਹੁਕਮਾਂ ’ਤੇ ਅਜਿਹਾ ਨੋਟਿਸ ਪੁਲੀਸ ਨੇ ਵਿਧਾਇਕ ਦੀ ਇੱਥੇ ਪਾਸੀ ਰੋਡ ’ਤੇ ਸਥਿਤ ਸਰਕਾਰੀ ਕੋਠੀ ਨੰਬਰ 9 ਸੀ ਦੇ ਗੇਟ ’ਤੇ ਚਿਪਕਾਇਆ ਸੀ। ਥਾਣਾ ਸਿਵਲ ਲਾਈਨ ਦੇ ਐੱਸ ਐੱਚ ਓ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਅਦਾਲਤ ਵੱਲੋਂ ਜਾਰੀ ਨੋਟਿਸ ਹੁਕਮਾਂ ਮੁਤਾਬਕ ਵਿਧਾਇਕ ਦੀ ਸਰਕਾਰੀ ਕੋਠੀ ਦੇ ਬਾਹਰ ਚਿਪਕਾਉਣ ਸਣੇ ਮੌਕੇ ’ਤੇ ਕੋਠੀ ਵਿੱਚ ਮੌਜੂਦ ਵਿਧਾਇਕ ਦੇ ਨੁਮਾਇੰਦੇ ਨੂੰ ਵੀ ਜਾਣੂ ਕਰਵਾਇਆ ਗਿਆ ਸੀ। ਅੱਜ ਦੀ ਅਦਾਲਤੀ ਕਾਰਵਾਈ ਵਿਧਾਇਕ ਨੂੰ ਅਦਾਲਤੀ ਭਗੌੜਾ ਐਲਾਨਣ ਦੀ ਪ੍ਰਕਿਰਿਆ ਦਾ ਹਿੱਸਾ ਮੰਨੀ ਜਾ ਸਕਦੀ ਹੈ। ਅਗਾਊਂ ਜ਼ਮਾਨਤ ਲਈ ਉਸ ਦੇ ਵਕੀਲਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।
Advertisement
Advertisement
×

