ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੈਂਟੋਮੈਥ ਬਿਜ਼ਨਸ ਐਕਸੀਲੈਂਸ ਐਵਾਰਡ-2025 ਅੱਜ ਦਿੱਤੇ ਜਾਣਗੇ

ਸਮਾਗਮ ਵਿੱਚ ਦੇਸ਼ ਭਰ ਤੋਂ ਚੋਣਵੇਂ ਪ੍ਰਮੋਟਰ, ਤਜਰਬੇਕਾਰ ਨਿਵੇਸ਼ਕ ਤੇ ਉਦਯੋਗਿਕ ਖੇਤਰ ਨਾਲ ਜੁਡ਼ੀਆਂ ਸ਼ਖਸੀਅਤਾਂ ਕਰਨਗੀਆਂ ਸ਼ਿਰਕਤ
Advertisement

ਪੈਂਟੋਮੈਥ ਕੈਪੀਟਲ ਐਡਵਾਈਜ਼ਰ ਵੱਲੋਂ 25 ਜੁਲਾਈ ਨੂੰ ਚੰਡੀਗੜ੍ਹ ਵਿੱਚ ਪੈਂਟੋਮੈਥ ਬਿਜ਼ਨਸ ਐਕਸੀਲੈਂਸ ਐਵਾਰਡ-2025 ਦਿੱਤੇ ਜਾਣਗੇ। ਪੈਂਟੋਮੈਥ ਕੈਪੀਟਲ ਐਡਵਾਈਜ਼ਰ ਵੱਲੋਂ ਦਿ ਟ੍ਰਿਬਿਊਨ ਨਾਲ ਭਾਈਵਾਲੀ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਦੇਸ਼ ਭਰ ਤੋਂ ਚੋਣਵੇਂ ਪ੍ਰਮੋਟਰ, ਤਜਰਬੇਕਾਰ ਨਿਵੇਸ਼ਕ ਤੇ ਉਦਯੋਗਿਕ ਖੇਤਰ ਨਾਲ ਜੁੜੀਆਂ 50 ਦੇ ਕਰੀਬ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਸਮਾਗਮ ਵਿੱਚ ਪੈਂਟੋਮੈਥ ਵੱਲੋਂ ਜੇਤੂਆਂ ਨੂੰ ਪੈਂਟੋਮੈਥ ਦੀ ਵਿਸ਼ੇਸ਼ ਟੀਮ ਵੱਲੋਂ ਵਪਾਰ ਅਤੇ ਆਰਥਿਕਤਾ ’ਤੇ ਤਿਆਰ ਕੀਤੀ ਵਿਸ਼ੇਸ਼ ਰਿਪੋਰਟ ਵੀ ਸੌਂਪੀ ਜਾਵੇਗੀ। ਸਮਾਗਮ ਵਿੱਚ ਆਈਆਈਟੀ ਮੰਡੀ ਦੇ ਚੇਅਰਪਰਸਨ ਲੈਫਟੀਨੈਂਟ ਜਨਰਲ ਕੇਜੀਐੱਸ ਢਿੱਲੋਂ (ਸੇਵਾ ਮੁਕਤ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।

ਇਸ ਮੌਕੇ ਦਿ ਵੈਲਥ ਕੰਪਨੀ ਦੀ ਐੱਮਡੀ. ਮਧੂ ਲੁਨਾਵਤ, ਸੀਐੱਨਬੀਸੀ-ਟੀਵੀ18 ਦੇ ਡਿਪਟੀ ਐਗਜ਼ੀਕਿਊਟਿਵ ਐਡੀਟਰ ਨਿਮੇਸ਼ ਸ਼ਾਹ, ਪ੍ਰਿਸਮਾ ਗਲੋਬਲ ਦੇ ਸੰਸਥਾਪਕ ਡਾ. ਸ੍ਰੀ ਰਾਮ, ਵੀਰਾ ਇਲੈਕਟ੍ਰੋਨਿਕ ਦੇ ਐੱਮਡੀ ਅੰਕਿਤ ਮੈਣੀ, ਬਗਾਸ ਆਟੋ ਦੇ ਸੰਸਥਾਪਕ ਹੇਮੰਤ ਕਾਬੜਾ, ਕੁਆਲਿਟੀ ਪਾਵਰ ਇਲੈਕਟ੍ਰੀਕਲ ਇਕਿਊਪਮੈਂਟਸ ਲਿਮਟਿਡ ਦੇ ਐੱਮਡੀ ਭਰਨੀਧਰਨ ਪਾਂਡਿਆਨ ਤੇ ਹੋਰ ਵੱਖ-ਵੱਖ ਉਦਯੋਗਿਕ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਸ਼ਮੂਲੀਅਤ ਕਰਨਗੀਆਂ। ਪੈਂਟੋਮੈਥ ਕੈਪੀਟਲ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮਹਾਵੀਰ ਲੁਨਾਵਤ ਨੇ ਕਿਹਾ ਕਿ ‘ਐਕਸੈਸ ਦਿ ਵਾਲਟ’ ਭਰੋਸੇਮੰਦ ਈਕੋ ਸਿਸਟਮ ਨੂੰ ਤਿਆਰ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਪ੍ਰਮੋਟਰ ਇਕੱਠੇ ਹੋ ਕੇ ਆਪਣੇ ਦੇਸ਼ ਵਿੱਚ ਉਦਯੋਗਿਕ ਖੇਤਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਿਚਾਰ-ਚਰਚਾ ਕਰਦੇ ਹਨ। ਇਸ ਤੋਂ ਇਲਾਵਾ ਉਦਯੋਗਿਕ ਖੇਤਰ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਬਾਰੇ ਰਣਨੀਤੀ ਤਿਆਰ ਕਰਦੇ ਹਨ।

Advertisement

Advertisement