ਪੰਚਾਇਤ ਚੋਣਾਂ: ਮੋਗਾ ’ਚ ਨਾਮਜ਼ਦਗੀ ਕੇਂਦਰ ਕੋਲ ਗੋਲੀ ਚੱਲੀ
Panchayat Elections Punjab: ਹਾਕਮ ਧਿਰ ਦੇ ਇਕੋ ਪਿੰਡ ਨਾਲ ਸਬੰਧਤ ਦੋ ਉਮੀਦਵਾਰ ਭਿੜੇ; ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਪਾੜੇ
Advertisement
ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਅਕਤੂਬਰ
Advertisement
ਇਥੇ ਪੰਚਾਇਤੀ ਚੋਣਾਂ ਲਈ ਨਗਰ ਨਿਗਮ ਦਾ ਹਿਸਾ ਬਣੇ ਪਿੰਡ ਲੰਢੇਕੇ ਵਿਖੇ ਨਾਮਜ਼ਦਗੀ ਕੇਂਦਰ ਕੋਲ ਗੋਲੀਬਾਰੀ ਹੋਣ ਕਾਰਨ ਲੋਕਾਂ ਵਿਚ ਭਗਦੜ ਮੱਚ ਗਈ। ਇਸ ਮੌਕੇ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ।
ਇਸ ਮੌਕੇ ਹਾਕਮ ਧਿਰ ਨਾਲ ਜੁੜੇ ਇੱਕੋ ਪਿੰਡ ਦੇ ਦੋ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਵਿਚ ਤਣਾਅ ਪੈਦਾ ਹੋ ਗਿਆ ਅਤੇ ਇੱਕ ਧਿਰ ਦੇ ਕਾਗਜ਼ ਪਾੜ ਕੇ ਸੁੱਟ ਦਿੱਤੇ ਗਏ। ਇਸ ਬਾਅਦ ਸ਼ਰਾਰਤੀ ਅਨਸਰਾਂ ਨੇ ਹੋਰਨਾਂ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਵੀ ਖੋਹ ਕੇ ਪਾੜ ਦਿੱਤੇ ਗਏ, ਜਿਸ ਦੀ ਵੀਡੀਓ ਵਾਇਰਲ ਹੋਈ ਹੈ।
ਇਸ ਤੋਂ ਇਲਾਵਾ ਕੋਟ ਈਸੇ ਖਾਂ ਅਤੇ ਧਰਮਕੋਟ ਵਿਖੇ ਵੀ ਨਾਮਜ਼ਦਗੀ ਕੇਂਦਰਾਂ ਵਿਚ ਸਰਪੰਚ ਉਮਦੀਵਾਰਾਂ ਦੀਆਂ ਨਾਮਜ਼ਦਗੀਆਂ ਪਾੜਨ ਦੇ ਮਾਮਲੇ ਸਾਹਮਣੇ ਆਏ ਹਨ। ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।
Advertisement
×