ਪੈਲੇਸ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਅੱਧੀ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ
Advertisement
ਕਸਬਾ ਕੋਟ ਈਸੇ ਖਾਂ ਦੇ ਜ਼ੀਰਾ ਰੋਡ ’ਤੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਸਥਿਤ ਜੀਐੱਮ ਪੈਲੇਸ ਵਿੱਚ ਅੱਜ ਤੜਕਸਾਰ ਅੱਗ ਲੱਗ ਗਈ। ਇਸ ਕਾਰਨ ਪੈਲੇਸ ਅੰਦਰ ਰੱਖਿਆ ਹੋਇਆ ਲੱਖਾਂ ਰੁਪਏ ਦਾ ਟੈਂਟ ਦਾ ਸਾਮਾਨ ਸੜਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਗ ਐਨੀ ਭਿਆਨਕ ਸੀ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲੰਮੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਮੌਕੇ ਆਸਪਾਸ ਦੇ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੱਦੀਆਂ ਗਈਆਂ।
ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਪੈਲੇਸ ਦੀ ਇਮਾਰਤ ਨੂੰ ਪ੍ਰਵੀਨ ਟੈਂਟ ਹਾਊਸ ਵੱਲੋਂ ਗੋਦਹਮ ਵਜੋਂ ਵਰਤਣ ਲਈ ਕਿਰਾਏ ਉਪਰ ਲਿਆ ਹੋਇਆ ਸੀ । ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਤੜਕਸਾਰ ਜਿਵੇਂ ਹੀ ਪੈਲੇਸ ਨੂੰ ਲੱਗੀ ਅੱਗ ਦੀ ਸੂਚਨਾ ਮਿਲੀ ਤਾਂ ਮੌਕੇ ’ਤੇ ਪਹੁੰਚਦਿਆਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
×