ਮਾਮੂਨ ’ਚ ਪਾਕਿ ਗੁਬਾਰਾ ਮਿਲਿਆ
ਪੱਤਰ ਪ੍ਰੇਰਕ ਪਠਾਨਕੋਟ, 12 ਮਈ ਇੱਥੇ ਮਾਮੂਨ ਖੇਤਰ ਅਧੀਨ ਆਉਂਦੇ ਡਿਫੈਂਸ ਰੋਡ ’ਤੇ ਸਥਿਤ ਸ਼ਹੀਦੀ ਗੇਟ ਕਰੋਲੀ ਮੋੜ ਕੋਲ ਅੱਜ ਪਾਕਿਸਤਾਨੀ ਗੁਬਾਰਾ ਮਿਲਿਆ। ਸਵੇਰੇ 8.30 ਵਜੇ ਦੇ ਕਰੀਬ ਜਦੋਂ ਲੋਕ ਸੈਰ ਕਰ ਰਹੇ ਸਨ ਤਾਂ ਉਸ ਵੇਲੇ ਸੜਕ ਕਿਨਾਰੇ ਗੁਬਾਰਾ...
Advertisement
ਪੱਤਰ ਪ੍ਰੇਰਕ
ਪਠਾਨਕੋਟ, 12 ਮਈ
Advertisement
ਇੱਥੇ ਮਾਮੂਨ ਖੇਤਰ ਅਧੀਨ ਆਉਂਦੇ ਡਿਫੈਂਸ ਰੋਡ ’ਤੇ ਸਥਿਤ ਸ਼ਹੀਦੀ ਗੇਟ ਕਰੋਲੀ ਮੋੜ ਕੋਲ ਅੱਜ ਪਾਕਿਸਤਾਨੀ ਗੁਬਾਰਾ ਮਿਲਿਆ। ਸਵੇਰੇ 8.30 ਵਜੇ ਦੇ ਕਰੀਬ ਜਦੋਂ ਲੋਕ ਸੈਰ ਕਰ ਰਹੇ ਸਨ ਤਾਂ ਉਸ ਵੇਲੇ ਸੜਕ ਕਿਨਾਰੇ ਗੁਬਾਰਾ ਪਿਆ ਮਿਲਿਆ, ਜੋ ਜਹਾਜ਼ਨੁਮਾ ਸੀ। ਇਸ ਨੂੰ ਫੌਜ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਸਟੇਸ਼ਨ ਸ਼ਾਹਪੁਰਕੰਢੀ ਦੀ ਮੁਖੀ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਮੁਤਾਬਕ ਸੂਚਨਾ ਮਿਲਣ ’ਤੇ ਉਹ ਟੀਮ ਨਾਲ ਮੌਕੇ ’ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸੇ ਦੌਰਾਨ ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਪਠਾਨਕੋਟ ਅਜਿਹੀਆਂ ਨਾਪਾਕ ਹਰਕਤਾਂ ਕਰਦਾ ਰਹਿੰਦਾ ਹੈ ਪਰ ਲੋਕਾਂ ਨੇ 6-7 ਮਈ ਦੀ ਦਰਮਿਆਨੀ ਰਾਤ ਤੋਂ ਲੈ ਕੇ 9-10 ਤੱਕ ਪਠਾਨਕੋਟ ਏਅਰਬੇਸ ’ਤੇ ਹਮਲੇ ਦੌਰਾਨ ਬਹੁਤ ਸੰਜਮ ਵਰਤਿਆ। ਇਸ ਕਰਕੇ ਹੁਣ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਕਿਸੇ ਕਿਸਮ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
Advertisement
×